ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਭੇਜੇਗੀ ਸਰਬ-ਪਾਰਟੀ ਵਫ਼ਦ
- ਦੇਸ਼
- (Asia/Kolkata)
ਨਵੀ ਦਿੱਲੀ : ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਸੱਤ ਵਫ਼ਦ ਵਿਦੇਸ਼ਾਂ ਵਿੱਚ ਭੇਜੇਗੀ। ਹਰੇਕ ਟੀਮ ਵਿੱਚ 5 ਸੰਸਦ ਮੈਂਬਰ ਹੋਣਗੇ। ਇਨ੍ਹਾਂ ਵਿੱਚੋਂ ਇੱਕ ਸੰਸਦ ਮੈਂਬਰ ਸਮੂਹ ਦੀ ਅਗਵਾਈ ਕਰੇਗਾ। ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਸ਼ਨੀਵਾਰ ਨੂੰ ਟੀਮ ਆਗੂਆਂ ਦੇ ਨਾਮ ਜਾਰੀ ਕੀਤੇ। ਇਸ ਵਿੱਚ ਭਾਜਪਾ ਦੇ ਦੋ ਸੰਸਦ ਮੈਂਬਰ ਹਨ, ਕਾਂਗਰਸ, ਡੀਐਮਕੇ, ਜੇਡੀਯੂ, ਐਨਸੀਪੀ (ਸਪਾ) ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦਾ ਇੱਕ-ਇੱਕ।
ਦੱਸ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਅਤੇ ‘ਆਪ੍ਰੇਸ਼ਨ ਸਿੰਦੂਰ’ (operation sindoor) ਤੋਂ ਬਾਅਦ ਭਾਰਤ ਸਰਕਾਰ ਇਸ ਮਹੀਨੇ ਦੇ ਅੰਤ ਵਿੱਚ ਮੁੱਖ ਭਾਈਵਾਲ ਦੇਸ਼ਾਂ ਨੂੰ ਸੱਤ ਮੈਂਬਰੀ ਸਰਬ-ਪਾਰਟੀ ਵਫ਼ਦ ਭੇਜੇਗੀ ਤਾਂ ਜੋ ਅੱਤਵਾਦ ਵਿਰੁੱਧ ਆਪਣੇ ‘ਜ਼ੀਰੋ ਟੌਲਰੈਂਸ’ ਦੇ ਸੰਦੇਸ਼ ਨੂੰ ਵਿਸ਼ਵ ਪੱਧਰ ‘ਤੇ ਜ਼ੋਰਦਾਰ ਢੰਗ ਨਾਲ ਪਹੁੰਚਾਇਆ ਜਾ ਸਕੇ।
ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਬਿਆਨ ਵਿੱਚ ਸ਼ਨੀਵਾਰ ਨੂੰ ਕਿਹਾ ਗਿਆ ਹੈ, “ਇਹ ਸਰਬ-ਪਾਰਟੀ ਵਫ਼ਦ ਦੁਨੀਆ ਦੇ ਸਾਹਮਣੇ ਅੱਤਵਾਦ ਵਿਰੁੱਧ ਭਾਰਤ ਦੀ ਸਰਬਸੰਮਤੀ ਅਤੇ ਦ੍ਰਿੜ ਰਣਨੀਤੀ ਪੇਸ਼ ਕਰੇਗਾ।” ਉਹ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਰੁੱਧ ਭਾਰਤ ਦੇ ਸਖ਼ਤ ਸਟੈਂਡ ਦਾ ਸੰਦੇਸ਼ ਲੈ ਕੇ ਜਾਣਗੇ। ਸਰਕਾਰ ਨੇ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਇਨ੍ਹਾਂ ਵਫ਼ਦਾਂ ਦੀ ਅਗਵਾਈ ਕਰਨ ਲਈ ਆਗੂਆਂ ਦੀ ਚੋਣ ਕੀਤੀ ਹੈ, ਜੋ ਕਿ ਵੱਖ-ਵੱਖ ਵਿਚਾਰਧਾਰਕ ਪਿਛੋਕੜਾਂ ਤੋਂ ਹਨ। ਦੱਸ ਦਈਏ ਕਿ ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਕਾਂਗਰਸ ਤੋਂ ਸ਼ਸ਼ੀ ਥਰੂਰ, ਜੇਡੀਯੂ ਤੋਂ ਸੰਜੇ ਕੁਮਾਰ ਝਾਅ, ਡੀਐਮਕੇ ਤੋਂ ਕਨੀਮੋਝੀ ਕਰੁਣਾਨਿਧੀ, ਐਨਸੀਪੀ (ਐਸਪੀ) ਤੋਂ ਸੁਪ੍ਰੀਆ ਸੁਲੇ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਤੋਂ ਸ਼੍ਰੀਕਾਂਤ ਏਕਨਾਥ ਸ਼ਿੰਦੇ ਸਮੂਹਾਂ ਦੀ ਅਗਵਾਈ ਕਰਨਗੇ।
#CentralGovernment #AllPartyDelegation #ForeignMission #Diplomacy #IndianPolitics #PoliticalDelegation #InternationalRelations #IndiaAbroad
Leave a Reply