ਰੋਜ਼ਗਾਰ ਦੇ 10,000 ਮੌਕੇ ਕੈਨੇਡਾ ਨੂੰ ਦੇਣ ਦੀ ਸਵੀਡਿਸ਼ ਉਤਪਾਦਕ ਨੇ ਕੀਤੀ ਪੇਸ਼ਕਸ਼

ਰੋਜ਼ਗਾਰ ਦੇ 10,000 ਮੌਕੇ ਕੈਨੇਡਾ ਨੂੰ ਦੇਣ ਦੀ ਸਵੀਡਿਸ਼ ਉਤਪਾਦਕ ਨੇ ਕੀਤੀ ਪੇਸ਼ਕਸ਼

ਗ੍ਰਾਈਪਨ ਫਾਈਟਰ ਜੈੱਟ, ਸਾਬ, ਦੇ ਸਵੀਡਿਸ਼ ਉਤਪਾਦਕ ਦਾ ਕਹਿਣਾ ਹੈ ਕਿ ਜੇ ਓਟਵਾ ਸਾਡੇ ਏਅਰਕ੍ਰਾਫਟਸ ਨੂੰ ਆਪਣੇ ਮਿਲਟਰੀ ਫਲੀਟ ਵਿੱਚ ਸ਼ਾਮਲ ਕਰੇ ਤਾਂ 10,000 ਨੌਕਰੀਆਂ ਕੈਨੇਡਾ ਆ ਸਕਦੀਆਂ ਹਨ। ਇਹ ਨੌਕਰੀਆਂ ਉਤਪਾਦਨ ਤੇ ਰਿਸਰਚ ਦੇ ਖੇਤਰ ਵਿੱਚ ਹੋਣਗੀਆਂ। ਸਾਬ ਦੇ ਪ੍ਰੈਜ਼ੀਡੈਂਟ ਤੇ ਸੀਈਓ ਮਾਈਕਲ ਜੌਹਨਸਨ ਨੇ ਇਸ ਗੱਲ ਦੀ ਪੁਸ਼ਟੀ ਇੱਕ ਇੰਟਰਵਿਊ ਵਿੱਚ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬੰਬਾਰਡੀਅਰ ਤੇ ਸੀਏਈ, ਜਿਨ੍ਹਾਂ ਦੇ ਹੈੱਡਕੁਆਰਟਰਜ਼ ਮਾਂਟਰੀਅਲ ਵਿੱਚ ਹਨ ਦੇ ਨਾਲ ਨਾਲ ਨੋਵਾ ਸਕੋਸ਼ੀਆ ਸਥਿਤ ਐਰੋਸਪੇਸ ਤੇ ਡਿਫੈਂਸ ਵੀ ਡੀਲ ਦਾ ਹਿੱਸਾ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਜੇ ਕੈਨੇਡਾ ਖੁਦ ਇਸ ਦੇ ਕੁੱਝ ਹਿੱਸੇ ਬਣਾਉਣੇ ਚਾਹੁੰਦਾ ਹੈ ਤੇ ਇਸ ਦੇ ਨਾਲ ਫਾਈਨਲ ਅਸੈਂਬਲੀ ਤੇ ਟੈਸਟ ਵੀ ਕਰਨੇ ਚਾਹੁੰਦਾ ਹੈ ਤਾਂ ਵੀ ਕੋਈ ਦਿੱਕਤ ਨਹੀਂ। ਅਸੀਂ ਕੈਨੇਡਾ ਨੂੰ ਤਕਨਾਲੋਜੀ ਟਰਾਂਸਫਰ ਕਰ ਸਕਦੇ ਹਾਂ ਤੇ ਇਨ੍ਹਾਂ ਦੇ ਨਿਰਮਾਣ ਵਿੱਚ ਮਦਦ ਕਰ ਸਕਦੇ ਹਾਂ।