ਸ਼੍ਰੀ ਰੋਸ਼ਨ ਖੈੜਾ ਨੈਸ਼ਨਲ ਚੇਅਰਮੈਨ-ਸ਼੍ਰੀ ਬਰਿੰਦਰ ਚਾਨਾ ਅਤੇ ਡਾ.ਮੋਹਿਤ, ਐਨ.ਜੇ.ਪੀ.ਸੀ.ਆਈ. ਵਲੋਂ ਮੈਂਬਰ ਨਿਯੁਕਤ-ਡਾ.ਬਾਵਾ

ਸ਼੍ਰੀ ਰੋਸ਼ਨ ਖੈੜਾ ਨੈਸ਼ਨਲ ਚੇਅਰਮੈਨ-ਸ਼੍ਰੀ ਬਰਿੰਦਰ ਚਾਨਾ ਅਤੇ ਡਾ.ਮੋਹਿਤ, ਐਨ.ਜੇ.ਪੀ.ਸੀ.ਆਈ. ਵਲੋਂ ਮੈਂਬਰ ਨਿਯੁਕਤ-ਡਾ.ਬਾਵਾ

ਫਗਵਾੜਾ (ਅਸ਼ੋਕ ਸ਼ਰਮਾ) ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਦੀ ਮੀਟਿੰਗ ਪ੍ਰੈੱਸ ਕਲੱਬ ਕਪੂਰਥਲਾ ਵਿਖੇ ਕੀਤੀ ਗਈ ਜਿਸ ਦੀ ਅਗਵਾਈ ਨੈਸ਼ਨਲ ਪ੍ਰਧਾਨ ਸ਼੍ਰੀ ਕਿਸ਼ੋਰ ਰਾਜਪੁਤ,ਡਾਇਰੈਕਟਰ ਡਾ. ਐਚ.ਐਸ.ਬਾਵਾ ਅਤੇ ਸਲਾਹਕਾਰ ਸ਼੍ਰੀ ਟੀ.ਐਸ. ਚਾਹਲ ਅਤੇ ਸ. ਨਵਜੀਤ ਸਿੰਘ ਰਾਜੂ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਸਮੂੰਹ ਪੱਤਰਕਾਰਾਂ ਨਾਲ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਾਰਿਆ ਦੀ ਸਲਾਹ ਅਤੇ ਸਰਬਸੰਮਤੀ ਨਾਲ ਪੰਜਾਬ ਦੀ ਸ਼ਾਨ, ਮਿਹਨਤੀ,ਇਮਾਨਦਾਰ,ਅਣਥੱਕ, ਨਿੱਧੜਕ, ਕਰਾਂਤੀਕਾਰੀ ਅਤੇ ਪ੍ਰਸਿੱਧ ਪੱਤਰਕਾਰ ਸ਼੍ਰੀ ਰੋਸ਼ਨ ਖੈੜਾ ਨੂੰ ਨੈਸ਼ਨਲ ਚੇਅਰਮੈਨ,ਸ਼੍ਰੀ ਬਰਿੰਦਰ ਚਾਨਾ ਸੰਪਾਦਕ ਕਪੂਰਥਲਾ ਨਿਊਜ਼ ਅਤੇ ਡਾ.ਮੋਹਿਤ ਨੂੰ ਬਤੌਰ ਮੈਂਬਰ , ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਵਲੋਂ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨਵ - ਨਿਯੁਕਤ ਚੇਅਰਮੈਨ ਨੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਸਮੂਹ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਦਿੱਤੀ ਹੋਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪ੍ਰੈੱਸ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ। ਇਸ ਮੌਕੇ ਤੇ ਸ਼੍ਰੀ ਚਾਨਾ ਅਤੇ ਡਾ. ਮੋਹਿਤ ਵਲੋ ਵੀ ਪ੍ਰੈੱਸ ਕਲੱਬ ਦਾ ਧੰਨਵਾਦ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਦੇ ਪ੍ਰਧਾਨ ਨਵਜੀਤ ਸਿੰਘ ਰਾਜੂ ਵਲੋਂ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸ਼੍ਰੀ ਕਿਸ਼ੋਰ ਰਾਜਪੂਤ ਵਲੋ ਸ਼੍ਰੀ ਖੈੜਾ, ਸ਼੍ਰੀ ਚਾਨਾ ਅਤੇ ਡਾ. ਮੋਹਿਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ 'ਤੇ ਡਾਇਰੈਕਟਰ ਡਾ.ਐਚ.ਐਸ.ਬਾਵਾ ਨੇ ਕਿਹਾ ਕਿ ਇਹ ਇੱਕੋ ਇੱਕ ਅਜਿਹਾ ਪ੍ਰੈੱਸ ਕਲੱਬ ਹੈ ਜਿਸਦੀ ਮੈਂਬਰਸ਼ਿਪ ਲਈ ਕੋਈ ਫੀਸ ਨਹੀਂ ਹੈ। ਸਮਾਜ ਦੇ ਭਲੇ ਲਈ ਕੰਮ ਕਰਨ ਵਾਲੇ ਹਰ ਪੱਤਰਕਾਰ ਲਈ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਤੋਂ ਮੈਂਬਰ ਬਣ ਸਕਦੇ ਹੋ ਭਾਵੇਂ ਤੁਸੀਂ ਕਿਸੇ ਹੋਰ ਪ੍ਰੈੱਸ ਕਲੱਬ ਦੇ ਵੀ ਮੈਂਬਰ ਹੋ ਤਾਂ ਵੀ ਕੋਈ ਪਾਬੰਦੀ ਨਹੀਂ ਹੈ। ਕਪੂਰਥਲਾ ਦੇ ਪ੍ਰਧਾਨ ਸ਼੍ਰੀ ਸਾਹਿਲ ਗੁਪਤਾ ਦੇ ਪਰਿਵਾਰ ਚ ਕੋਈ ਬਿਮਾਰ ਹੋਣ ਕਾਰਨ ਉਹ,ਇਸ ਮੀਟਿੰਗ ਵਿੱਚ ਭਾਗ ਨਹੀਂ ਲੈ ਸਕੇ। ਇਸ ਮੌਕੇ 'ਤੇ ਉਪ-ਪ੍ਰਧਾਨ ਹਰਵੰਤ ਸਿੰਘ ਸਚਦੇਵਾ,ਅਜੇ,ਡਾ.ਸੈਮ, ਮਨੀ,ਰੁਪਿੰਦਰ ਧਾਮੀ,ਅਮਨ ਸਚਦੇਵਾ,ਸੱਭਰਵਾਲ,ਸੌਰਵ,ਮਨਮੋਹਨ ਰਾਧੇ, ਮੰਗਲ ਸਿੰਘ,ਮਨਜੋਤ ਸਿੰਘ,ਸੂਬੇਦਾਰ ਸੁੱਚਾ ਸਿੰਘ,ਬੰਟੀ,ਸਾਗਰ,ਚੰਦਨ, ਮਨਜੋਤ ਸਿੰਘ,ਹਰਵਿੰਦਰ ਕੌਰ,ਸਵਾਮੀ ਰਾਜ ਪਾਲ,ਮਦਨ ਲਾਲ,ਬੰਟੀ, ਇੰਦਰਜੀਤ ਚਾਹਲ,ਰੂਬੀ ਧਾਮੀ,ਸ਼ੰਕਰ,ਭੱਟੀ,ਗੁਰਵਿੰਦਰ ਸਿੰਘ ਅਤੇ ਪ੍ਰੈੱਸ ਕਲੱਬ ਦੇ ਹੋਰ ਮੈਂਬਰ ਅਤੇ ਔਹਦੇਦਾਰ ਵੀ ਮੌਜੂਦ ਸਨ।