ਸੈਨ ਫਰਾਂਸਿਸਕੋ ਹੋਟਲ ’ਚ ਮਿਲੀ ਟੌਮੀ ਲੀ ਜੋਨਜ਼ ਦੀ ਧੀ ਵਿਕਟੋਰੀਆ ਦੀ ਲਾਸ਼

ਸੈਨ ਫਰਾਂਸਿਸਕੋ ਹੋਟਲ ’ਚ ਮਿਲੀ ਟੌਮੀ ਲੀ ਜੋਨਜ਼ ਦੀ ਧੀ ਵਿਕਟੋਰੀਆ ਦੀ ਲਾਸ਼

ਸੈਨ ਫਰਾਂਸਿਸਕੋ,—ਨਵੇਂ ਸਾਲ ਵਾਲੇ ਦਿਨ ਸੈਨ ਫਰਾਂਸਿਸਕੋ ਦੇ ਮਸ਼ਹੂਰ ਫੇਅਰਮੌਂਟ ਹੋਟਲ ਵਿੱਚ ਮ੍ਰਿਤਕ ਪਾਈ ਗਈ ਮਹਿਲਾ ਦੀ ਪਛਾਣ ਵਿਕਟੋਰੀਆ ਜੋਨਜ਼ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਵਿਕਟੋਰੀਆ ਜੋਨਜ਼ ਪ੍ਰਸਿੱਧ ਹਾਲੀਵੁੱਡ ਐਕਟਰ ਟੌਮੀ ਲੀ ਜੋਨਜ਼ ਦੀ ਧੀ ਦੱਸੀ ਜਾ ਰਹੀ ਹੈ, ਜਿਨ੍ਹਾਂ ਨੇ ਫਿਲਮ ਮੈਨ ਇਨ ਬਲੈਕ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੁਲਿਸ ਨੂੰ ਵੀਰਵਾਰ ਤੜਕੇ ਲਗਭਗ 3:15 ਵਜੇ ਮੇਸਨ ਸਟਰੀਟ ਉੱਤੇ ਸਥਿਤ ਫੇਅਰਮੌਂਟ ਹੋਟਲ ਵਿੱਚ ਇੱਕ ਵਿਅਕਤੀ ਦੀ ਮੌਤ ਬਾਰੇ ਸੂਚਨਾ ਮਿਲੀ। ਮੌਕੇ ’ਤੇ ਪਹੁੰਚੀ ਮੈਡੀਕਲ ਟੀਮ ਨੇ ਇੱਕ ਬਾਲਗ ਮਹਿਲਾ ਦੇ ਮ੍ਰਿਤ ਹੋਣ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਚੀਫ ਮੈਡੀਕਲ ਐਗਜ਼ਾਮਿਨਰ ਵੱਲੋਂ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਗਈ ਕਿ ਮ੍ਰਿਤਕਾ 34 ਸਾਲਾ ਵਿਕਟੋਰੀਆ ਜੋਨਜ਼ ਹੈ। ਅਧਿਕਾਰੀਆਂ ਮੁਤਾਬਕ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਜਾਂਚ ਜਾਰੀ ਹੈ।