ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਚੀਫ ਇੰਜੀਨੀਅਰਿੰਗ ਜਗਦੇਵ ਸਿੰਘ ਹਾਂਸ ਲੁਧਿਆਣਾ ਨੂੰ
- ਲੁਧਿਆਣਾ
- (Asia/Kolkata)
(ਰਾਜਵਿੰਦਰ ਸੰਧੂ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਚੀਫ ਇੰਜੀਨੀਅਰਿੰਗ ਜਗਦੇਵ ਸਿੰਘ ਹਾਂਸ ਲੁਧਿਆਣਾ ਨੂੰ ਬਿਜਲੀ ਦੇ ਲੱਗ ਰਹੇ ਵੱਡੇ ਵੱਡੇ ਘੱਟ ਖਤਮ ਕਰਨ ਬਾਰੇ ਅਤੇ ਮੋਟਰਾਂ ਤੇ ਸਪਲਾਈ ਸਵੇਰੇ ਦੇਣ ਸਬੰਧੀ ਵੱਡਾ ਵਫ਼ਦ ਚਰਨਜੀਤ ਸਿੰਘ ਫੱਲੇਵਾਲ ਤੇ ਬਿਕਰਜੀਤ ਸਿੰਘ ਕਾਲਖ ਦੀ ਅਗਵਾਈ ਹੇਠ ਮਿਲਿਆ, ਆਗੂਆਂ ਨੇ ਕਿਹਾ ਕਿ ਚੀਫ ਸਾਹਿਬ ਨਾਲ ਗੱਲ ਕਰਨ ਦੇ ਉਪਰੰਤ ਉਹਨਾਂ ਨੇ ਭਰੋਸਾ ਦਵਾਇਆ ਕਿ ਅੱਜ ਤੋਂ ਹੀ ਜੋ ਘਰੇਲੂ ਬਿਜਲੀ ਦੀ ਵੱਡੀ ਕੱਟਾ ਨੂੰ ਖਤਮ ਕੀਤਾ ਜਾਵੇਗਾ ਅਤੇ ਮੋਟਰਾਂ ਤੇ ਬਿਜਲੀ ਸਵੇਰ ਦੇ ਟਾਈਮ ਦਿੱਤੀ ਜਾਏ ਕਰੇਗੀ ਆਗੂਆਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ ਮੱਕੀ ਦੀ ਫਸਲ ਅਤੇ ਹੋਰ ਫਸਲਾਂ ਲਈ ਪਾਣੀ ਦੀ ਬਹੁਤ ਜਰੂਰਤ ਹੋਣ ਕਰਕੇ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਘੱਟ ਤੇ ਰਾਤ ਨੂੰ ਆਉਣ ਕਾਰਣ ਆਉਣ ਕਾਰਣ ਫਸਲਾਂ ਦਾ ਨੁਕਸਾਨ ਹੋਇਆ ਹੈ, ਕਿਸਾਨ ਤਾਂ ਪਹਿਲਾਂ ਹੀ ਗੜਿਆਂ ਕਾਰਨ ਫਸਲਾਂ ਦੀ ਬਰਬਾਦੀ ਹੋਈ ਅਤੇ ਹੁਣ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਹੈ ਇਸ ਕਰਕੇ ਸਰਕਾਰ ਕਿਸਾਨਾਂ ਦੀ ਬਾਂਹ ਫ਼ੜਨ ਦੀ ਬਜਾਏ ਇੱਕ ਦੂਜੇ ਤੇ ਦੂਸ਼ਣ ਲਾ ਕੇ ਆਪਣਾ ਡੰਗ ਟਪਾ ਰਹੀ ਹੈ , ਆਗੂਆਂ ਕਿਹਾ ਕਿ ਜੇਕਰ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਵੇਲੇ ਇਹਨਾਂ ਨਾਲ ਜਸਵੀਰ ਸਿੰਘ ਕੋਟ ਆਗਾ, ਬਖਸ਼ੀਸ਼ ਸਿੰਘ, ਰਮਾਇਣਜੀਤ ਸਿੰਘ, ਚਰਨਜੀਤ ਸਿੰਘ ਪੱਖੋਵਾਲ, ਦਲਜੀਤ ਸਿੰਘ ਲਤਾਲਾ, ਕੁਲਬੀਰ ਸਿੰਘ ਜੰਡ ਹਰਪਾਲ ਸਿੰਘ, ਭੁਪਿੰਦਰ ਸਿੰਘ ,ਤਾਰਾ ਸਿੰਘ ਤੇ ਹੋਰ ਕਿਸਾਨ ਵੀ ਸ਼ਾਮਿਲ ਸਨ
Leave a Reply