ਸੰਤ ਬਾਬਾ ਕਰਨੈਲ ਦਾਸ ਦੀ 14ਵੀਂ ਸਾਲਾਨਾ ਬਰਸੀ ਮਨਾਈ
- ਪੰਜਾਬ
- (Asia/Kolkata)
ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਸੰਤ ਬਾਬਾ ਕਰਨੈਲ ਦਾਸ ਦੇ ਆਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਅਤੇ ਸੰਗਤਾ ਦੇ ਸਹਿਯੋਗ ਨਾਲ ਸੰਤ ਬਾਬਾ ਕਰਨੈਲ ਦਾਸ ਦੀ ਯਾਦ ਵਿਚ 14ਵੀਂ ਸਾਲਾਨਾ ਬਰਸੀ ਵਿਵੇਕ ਆਸ਼ਰਮ ਜਲਾਲ ਵਿਖੇ ਮਨਾਈ ਗਈ। ਇਸ ਮੌਕੇ ਉੱਚ ਕੋਟੀ ਦੀਆਂ ਸਾਧੂ ਮੰਡਲੀਆਂ ਪਹੁੰਚੀਆਂ ਅਤੇ ਹਜ਼ਾਰਾਂ ਦੀ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਤ ਬਾਬਾ ਕਰਨੈਲ ਦਾਸ ਦੀ ਸਮਾਧੀ ਤੇ ਨਮਨ ਹੁੰਦੇ ਹੋਏ ਸੰਤ-ਮਹਾਪੁਰਸ਼ਾ ਦੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸੁਆਮੀ ਬ੍ਰਹਮ ਮੁਨੀ ਨੇ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆ ਸਾਧੂ ਮੰਡਲੀਆਂ ਅਤੇ ਸੰਗਤਾਂਦਾ ਧੰਨਵਾਦ ਕੀਤਾ। ਸੰਤ ਬਾਬਾ ਗੰਗਾ ਰਾਮ ਨੇ ਜਿੱਥੇ ਸਾਰੀਆਂ ਸੰਗਤਾਂ ਨੂੰ ਜੀ ਆਇਆ ਕਿਹਾ ਉੱਥੇ ਗੁਰੂ ਉਪਦੇਸ਼ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ। ਮਹਾਮੰਡਲੇਸ਼ਵਰ ਦੇ ਪੰਜਾਬ ਪ੍ਰਧਾਨ ਅਮ੍ਰਿਤ ਮੁਨੀ, ਮਾਨਸਾ ਰਿਸ਼ੀ ਰਾਮ, ਜੈਤੋ ਮੋਹਨ ਦਾਸ ਬਗਰਾੜੀ, ਸਰਬਾ ਨੰਦ ਹਰਿਦੁਆਰ, ਰਾਮ ਨਰਾਇਨ ਦਾਸ ਮੌੜ ਮੰਡੀ, ਪਰਮਾਨੰਦ ਜਲਾਲ ਵਿਸ਼ਵਕਰਮਾਂ ਮੰਦਿਰ ਬਠਿੰਡਾ, ਕਲਿਆਣ ਦੇਵ ਗਿੱਦੜਬਾਹਾ, ਬਾਬਾ ਹਰਨੇਕ ਸਿੰਘ ਪੋਨੇ ਵਾਲੇ, ਸਰਪੰਚ ਅਜਾਇਬ ਸਿੰਘ ਹਮੀਰਗੜ੍ਹ, ਕਮਲਜੀਤ ਸ਼ਾਸਤਰੀ ਸੁਖਾਨੰਦ, ਕ੍ਰਿਸ਼ਨ ਦਾਸ ਪੂਹਲਾ, ਜਸਵਿੰਦਰ ਦਾਸ ਰੋਮਾਣਾ ਨੇ ਵਿਚਾਰ ਰੱਖੇ। ਬਾਬਾ ਲਾਲ ਦਾਸ ਰਾਜਸਥਾਨ ਵਾਲਿਆ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸਾਧੂ ਰਾਮ ਖਾਈ, ਗੰਗਾ ਦਾਸ ਕੋਠਾ ਗੁਰੂਕਾ, ਗੁਰਸੇਵਕ ਦਾਸ ਮੌੜ ਮੰਡੀ, ਬਾਬਾ ਸੇਵਕ ਸਿੰਘ ਮਾਣੂਕੇ, ਕਰਨਦਾਸ ਜੰਗੀਆਣਾ, ਸੁਖਦੇਵ ਮੁਨੀ ਕਲਿਆਣ, ਪ੍ਰਿੰਸੀਪਲ ਮਹਾਵੀਰ ਜੋਸ਼ੀ ਆਦਿ ਹਾਜ਼ਰ ਸਨ।
Leave a Reply