ਪੰਜਾਬ 2027 ਚੋਣਾਂ 'ਚ ਭਾਜਪਾ ਆਪਣੇ ਬਲਬੂਤੇ ਬਣਾਏਗੀ ਬਹੁਮਤ ਵਾਲੀ ਸਰਕਾਰ - ਅਮਿਤ ਗੋਸਾਈ

ਪੰਜਾਬ 2027 ਚੋਣਾਂ 'ਚ ਭਾਜਪਾ ਆਪਣੇ ਬਲਬੂਤੇ ਬਣਾਏਗੀ ਬਹੁਮਤ ਵਾਲੀ ਸਰਕਾਰ  - ਅਮਿਤ ਗੋਸਾਈ

(ਕਰਨੈਲ ਸਿੰਘ ਐੱਮ.ਏ.) ਸਾਬਕਾ ਮੰਤਰੀ ਸਵਰਗੀ ਸਤਪਾਲ ਗੋਸਾਈਂ ਦੇ ਪੋਤੇ ਅਤੇ ਪੰਜਾਬ ਭਾਜਪਾ ਦੇ ਉੱਘੇ ਨੇਤਾ ਅਮਿਤ ਗੁਸਾਈਂ ਨੇ ਗੱਲਬਾਤ ਦੌਰਾਨ ਅੱਜ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ 'ਚ ਪਹਿਲੀ ਵਾਰ ਹਰ ਪਾਰਟੀ ਤੋਂ ਵੱਡੇ ਚਿਹਰੇ ਭਾਜਪਾ ਦਾ ਰੁੱਖ ਕਰ ਰਹੇ ਹਨ ਅਤੇ ਭਾਜਪਾ ਨੂੰ ਸ਼ਹਿਰਾਂ ਤੋਂ ਅੱਗੇ ਪਿੰਡਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ 2027 'ਚ ਭਾਜਪਾ ਆਪਣੇ ਬਲਬੂਤੇ ਪੰਜਾਬ 'ਚ ਸਰਕਾਰ ਬਣਾਏਗੀ । ਉਹਨਾਂ ਆਖਿਆ ਕਿ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਪੰਜਾਬ 'ਚ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ ਕੇਂਦਰ ਵਿੱਚ ਨਹੀਂ ਹੁੰਦੀ ਪਰ ਇਸ ਵਾਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਪੰਜਾਬੀ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣਾਉਣਗੇ ਅਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਜਾਣਗੇ । ਅਕਾਲੀ ਦਲ ਨਾਲ ਗਠਬੰਧਨ ਤੇ ਬੋਲਦਿਆਂ ਉਹਨਾਂ ਆਖਿਆ ਕਿ ਇਹ ਕੇਂਦਰੀ ਹਾਈ ਕਮਾਂਡ ਦਾ ਹੀ ਨਿਰਣਾ ਹੋਏਗਾ ਇਸ ਤੇ ਉਹ ਕੁਝ ਨਹੀਂ ਕਹਿਣਗੇ , ਉਹਨਾਂ ਅੱਗੇ ਆਪ ਸਰਕਾਰ ਤੇ ਵਰ੍ਹਦਿਆਂ ਆਖਿਆ ਕਿ ਪੰਜਾਬੀਆਂ ਨੇ ਬਦਲਾਅ ਦਾ ਸੁਆਦ ਦੇਖ ਲਿਆ ਹੈ, ਹੁਣ ਹੋਰ ਤਜ਼ੁਰਬੇ ਪੰਜਾਬੀ ਨਹੀਂ ਕਰਨਗੇ।