ਮਹਿੰਗਾਈ ਦੀ ਮਾਰ ਵਿਚਕਾਰ ਸੋਨੇ ਤੇ ਚਾਂਦੀ ’ਚ ਵੱਡਾ ਉਛਾਲ
- ਦੇਸ਼
- (Asia/Kolkata)
ਨਵੀ ਦਿੱਲੀ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹4,717 ਵਧ ਕੇ ₹1,59,027 ਹੋ ਗਈ। ਪਹਿਲਾਂ, ਇਹ ₹1,54,310/10 ਗ੍ਰਾਮ ਸੀ। ਚਾਂਦੀ ਦੀ ਕੀਮਤ ‘ਚ ਵੀ ਵੱਡਾ ਉਛਾਲ ਆਇਆ ਹੈ ਚਾਂਦੀ ਕੀਮਤ 3,42,507 ਰੁਪਏ ਪ੍ਰਤੀ ਇੱਕ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਇਹ 3,17,705 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਸਾਲ, ਸਿਰਫ 27 ਦਿਨਾਂ ਵਿੱਚ ਕੀਮਤ 1.12 ਲੱਖ ਰੁਪਏ ਵਧ ਗਈ ਹੈ। 31 ਦਸੰਬਰ, 2025 ਨੂੰ ਇੱਕ ਕਿਲੋ ਚਾਂਦੀ ਦੀ ਕੀਮਤ 2,30,420 ਰੁਪਏ ਸੀ, ਜੋ ਹੁਣ 3,42,507 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
Leave a Reply