ਪੰਜਾਬ ਸਰਕਾਰ ਆਪਣੀਆਂ ਕਮੀਆਂ ਛੁਪਾਉਣ ਲਈ ਪੱਤਰਕਾਰਾਂ ’ਤੇ ਮੁਕੱਦਮੇ ਦਰਜ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ : ਰਾਜ ਕੁਮਾਰ ਵੇਰਕਾ/ਡੁਲਗਚ
- ਲੁਧਿਆਣਾ
- (Asia/Kolkata)
ਪੰਜਾਬ ਵਿਚ ਬਦਲਾਅ ਲਈ ਲੋਕਾਂ ਵਲੋਂਂ ਬਣਾਈ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰੇਕ ਵਰਗ ਦੁਖੀ ਹੈ ਅਤੇ ਇਸ ਸਰਕਾਰ ਨੇ ਸਭ ਤੋਂ ਵੱਡਾ ਡਾਕਾ ਐਸ ਸੀ ਸਮਾਜ ਦੇ ਹੱਕਾਂ ’ਤੇ ਮਾਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਰਾਹੁਲ ਡੁਲਗਚ ਵਲੋਂ ਹਲਕਾ ਗਿੱਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਮੇਂ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਤੇ ਲਾਅ ਐਂਡ ਆਰਡਰ ਬਿਲਕੁਲ ਹੀ ਫ਼ੇਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਉਥੇ ਆਮ ਜਨਤਾ ਦੀ ਸੁਰੱਖਿਆ ਦੀ ਤਾਂ ਕੀ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਤੇ ਸਿਰਫ਼ ਦਿੱਲੀ ਦੀ ਟੀਮ ਕੰਟਰੋਲ ਕਰਕੇ ਆਪਣੀਆਂ ਜੇਬਾਂ ਭਰਨ ਵਿਚ ਲੱਗੀ ਹੋਈ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਤੇ ਸਿਰਫ਼ ਰਬੜ ਦੀ ਮੋਹਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਾ ਹੀ ਰਾਜ ਸਭਾ ਮੈਂਬਰਾਂ ਵਿਚੋਂ ਕੋਈ ਐਸ ਸੀ ਸਮਾਜ ਵਿਚੋਂ ਲਾਇਆ ਹੈ ਤੇ ਨਾ ਹੀ ਵਿਧਾਨ ਸਭਾ ਚੋਣਾਂ ਵਿਚ ਲੋਕਾ ਨਾਲ ਕੀਤੇ ਵਾਅਦੇ ਅਨੁਸਾਰ ਐਸ ਸੀ ਭਾਈਚਾਰੇ ਵਿਚੋਂ ਕਿਸੇ ਵਿਅਕਤੀ ਨੂੰ ਉਪ ਮੁੱਖ ਮੰਤਰੀ ਬਣਾਇਆ ਸਗੋਂ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਤੇ ਜਿਸ ਨਾਲ ਐਸ ਸੀ ਸਮਾਜ ਦੇ ਬੱਚੇ ਵਜੀਫ਼ੇ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆਂ ਵਿਚ ਵਸਣ ਵਾਲੀ ਵਾਲਮੀਕਿ ਕੌਮ ਲਈ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਆਸਥਾ ਦਾ ਕੇਂਦਰ ਤੇ ਮੌਜੂਦਾ ਵਿਚ ਪੰਜਾਬ ਸਰਕਾਰ ਵਾਲਮੀਕਿ ਤੀਰਥ ਦੀ ਸਾਂਭ ਸੰਭਾਲ ਵੱਲ ਧਿਆਨ ਨਾ ਕਦੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਵਿਸ਼ੇਸ ਤੌਰ ਤੇ ਕਿਹਾ ਕਿ ਜਿਹੜੇ ਮੁਲਾਜ਼ਮ ਵਰਗ ਵਲੋਂ ਬਹੁਤ ਹੀ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਗਿਆ ਸੀ ਉਹ ਹੀ ਮੁਲਾਜ਼ਮ ਹਰ ਵਰਗ ਸੜਕਾਂ ਤੇ ਧਰਨੇ ਲਾਉਣ ਲਈ ਮਜ਼ਬੂਰ ਹੋਇਆ ਹੈ ਤੇ ਸਰਕਾਰ ਆਪਣੀਆਂ ਇੰਨੀਆਂ ਨਾਕਾਮੀਆਂ ਨੂੰ ਛਪਾਉਣ ਲਈ ਪੱਤਰਕਾਰ ਭਾਈਚਾਰੇ ’ਤੇ ਮੁਕੱਦਮੇ ਦਰਜ ਕਰਕੇ ਲੋਕਤੰਤਰ ਦਾ ਕਤਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਨੂੰ ਚਲਦਾ ਕਰਨਗੇ ਅਤੇ ਸੂਬੇ ਵਿਚ ਫ਼ਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ, ਜੁਗਲ ਕਿਸੋਰ ਸ਼ਰਮਾ , ਅਮਨ ਸੋਦੇ ਆਦਿ ਹਾਜ਼ਰ ਸਨ।
Leave a Reply