ਹਿਮਾਚਲ ਹਾਈ ਕੋਰਟ ‘ਚ ਹੜਕੰਪ, ਬੰਬ ਧਮਕੀ ਮਾਮਲੇ ਦੀ ਜਾਂਚ ਤੇਜ਼

ਹਿਮਾਚਲ ਹਾਈ ਕੋਰਟ ‘ਚ ਹੜਕੰਪ, ਬੰਬ ਧਮਕੀ ਮਾਮਲੇ ਦੀ ਜਾਂਚ ਤੇਜ਼

ਹਿਮਾਚਲ ਪ੍ਰਦੇਸ਼, (Himachal) ਹਾਈ ਕੋਰਟ ਨੂੰ ਇੱਕ ਹੋਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਜ ਸਵੇਰੇ ਈਮੇਲ ਰਾਹੀਂ ਮਿਲੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਇੱਕ ਬੰਬ ਸਕੁਐਡ ਟੀਮ ਦੇ ਨਾਲ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅੱਜ ਕੋਰਟ ਨੂੰ ਖਾਲੀ ਨਹੀਂ ਕਰਵਾਇਆ ਗਿਆ, ਅਤੇ ਸਾਰੇ ਬੈਂਚ ਆਮ ਵਾਂਗ ਕੰਮ ਕਰ ਰਹੇ ਹਨ। ਪੁਲਿਸ ਅਦਾਲਤ ਦੇ ਅੰਦਰ ਸ਼ੱਕੀ ਖੇਤਰਾਂ ਦੀ ਜਾਂਚ ਕਰ ਰਹੀ ਹੈ। ਹੁਣ ਤੱਕ, ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲਿਸ ਅਦਾਲਤ ਕੰਪਲੈਕਸ ‘ਚ ਜਾਂਚ ਅਤੇ ਸਰਚ ਕਰ ਰਹੀ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਹੀ ਸਵੇਰੇ ਪੰਜਾਬ ਦੀਆਂ ਚਾਰ ਜ਼ਿਲ੍ਹਾ ਅਦਾਲਤਾਂ ਫਿਰੋਜ਼ਪੁਰ, ਮੋਗਾ, ਫਰੀਦਕੋਟ ਅਤੇ ਰੋਪੜ ਨੂੰ ਵੀ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।