ਖਾਲਸਾ ਸਪੋਰਟਸ ਕਲੱਬ ਨੇ ਜਿੱਤਿਆ ਫੁੱਟਬਾਲ ਟੂਰਨਾਮੈਂਟ

ਖਾਲਸਾ ਸਪੋਰਟਸ ਕਲੱਬ ਨੇ ਜਿੱਤਿਆ ਫੁੱਟਬਾਲ ਟੂਰਨਾਮੈਂਟ

ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਖਾਲਸਾ ਸਪੋਰਟ ਕਲੱਬ ਵਡਾਲਾ ਬਾਂਗਰ ਵੱਲੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਅੰਡਰ-17 ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਮਨਦੀਪ ਸਿੰਘ ਪੰਨੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਅਤੇ ਸਾਬਕਾ ਸਰਪੰਚ ਵਡਾਲਾ ਬਾਂਗਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਫੁੱਟਬਾਲ ਟੂਰਨਾਮੈਂਟ ਵਿੱਚ 12 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਖਾਲਸਾ ਸਪੋਰਟਸ ਕਲੱਬ ਵਡਾਲਾ ਬਾਂਗਰ ਦੀ ਏ ਅਤੇ ਬੀ ਟੀਮ ਤੋਂ ਇਲਾਵਾ ਸ਼ਬਦ ਪ੍ਰਕਾਸ਼ ਅਕੈਡਮੀ ਧਰਮਕੋਟ ਰੰਧਾਵਾ ਅਤੇ ਕਾਲਾ ਗੁਰਾਇਆ ਦੀ ਫੁੱਟਬਾਲ ਟੀਮ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਟੀਮਾਂ ਦੇ ਦਿਲ ਖਿਚਵੇਂ ਮੁਕਾਬਲੇ ਹੋਏ। ਫਾਈਨਲ ਦਾ ਫਸਵਾਂ ਮੁਕਾਬਲਾ ਖਾਲਸਾ ਸਪੋਰਟਸ ਕਲੱਬ ਵਡਾਲਾ ਬਾਂਗਰ ਦੀ ਏ ਟੀਮ ਅਤੇ ਸ਼ਬਦ ਪ੍ਰਕਾਸ਼ ਅਕੈਡਮੀ ਧਰਮਕੋਟ ਰੰਧਾਵਾ ਦੀ ਫੁੱਟਬਾਲ ਟੀਮ ਦਰਮਿਆਨ ਹੋਇਆ। ਜਿੱਥੇ ਇਹ ਫੁੱਟਬਾਲ ਦਾ ਮੁਕਾਬਲਾ ਖਾਲਸਾ ਸਪੋਰਟਸ ਕਲੱਬ ਵਡਾਲਾ ਬਾਂਗਰ ਦੀ ਟੀਮ ਨੇ ਪਲੰਟੀ ਮਾਰ ਕੇ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਮਨਦੀਪ ਸਿੰਘ ਪੰਨੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਬੁਰਿਆਈ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ। ਉਹਨਾਂ ਕਿਹਾ ਕਿ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਖਾਲਸਾ ਸਪੋਰਟਸ ਕਲੱਬ ਦੀ ਟੀਮ ਨੂੰ ਐੱਨਆਰਆਈ ਰਣਜੋਤ ਸਿੰਘ ਆਸਟ੍ਰੇਲੀਆ ਵੱਲੋਂ 5100 ਅਤੇ ਦੂਸਰੇ ਸਥਾਨ ਤੇ ਆਈ ਸ਼ਬਦ ਪ੍ਰਕਾਸ਼ ਅਕੈਡਮੀ ਧਰਮਕੋਟ ਬੱਗਾ ਦੀ ਟੀਮ ਨੂੰ ਐੱਨਆਰਆਈ ਪਵਨਪ੍ਰੀਤ ਸਿੰਘ ਯੂਕੇ ਵੱਲੋਂ 4100 ਦਾ ਇਨਾਮ ਦੇ ਕੇ ਖਿਡਾਰੀਆਂ ਵੀ ਹੌਸਲਾ ਅਫ਼ਜ਼ਾਈ ਕੀਤੀ। ਇਸ ਟੂਰਨਾਮੈਂਟ ਵਿੱਚ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸਿਆਲ ਸਮਾਜ ਸੇਵਕ, ਹਿੰਦਪ੍ਰੀਤ ਸਿੰਘ,ਮਨਜੋਤ ਸਿੰਘ,ਰਣਬੀਰ ਸਿੰਘ,ਗੁਰਪ੍ਰੀਤ ਸਿੰਘ ਕਲਾਨੌਰ,ਬਲਵਿੰਦਰ ਸਿੰਘ, ਮੇਜਰ ਸਿੰਘ,ਮਨਪ੍ਰੀਤ ਸਿੰਘ,ਸੰਦੀਪ ਸਿੰਘ,ਰਿਤਕ ਸ਼ਰਮਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।