ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਮੀਰਾਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਨੇ ਕੀਤੀ ਭਾਰਤੀ ਦਲ ਦੀ ਅਗਵਾਈ
- ਦੇਸ਼
- (Asia/Kolkata)
ਸਕਾਟਲੈਂਡ ਦੇ ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਓਵੋ ਹਾਈਡ੍ਰੋ ਅਰੇਨਾ ਵਿੱਚ ਤਿਰੰਗੇ ਨਾਲ 125 ਮੈਂਬਰੀ ਭਾਰਤੀ ਦਲ ਦੀ ਅਗਵਾਈ ਕੀਤੀ। ਸਮਾਰੋਹ ਦਾ ਉਦਘਾਟਨ ਬ੍ਰਿਟੇਨ ਦੇ ਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਨੇ ਕੀਤਾ। ਇਸ ਤੋਂ ਬਾਅਦ ਭਾਰਤ ਸਮੇਤ 74 ਦੇਸ਼ਾਂ ਦੇ ਐਥਲੀਟਾਂ ਨੇ ਰੰਗਾਰੰਗ ਮਾਰਚ-ਪਾਸਟ ਵਿੱਚ ਹਿੱਸਾ ਲਿਆ। ਉਦਘਾਟਨ ਸਮਾਰੋਹ ਤੋਂ ਪਹਿਲਾਂ ਹੀ ਭਾਰਤ ਨੇ ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ। ਭਾਰਤੀ ਖਿਡਾਰੀਆਂ ਨੇ ਲਾਅਨ ਬਾਊਲ ਮੁਕਾਬਲਿਆਂ ਵਿੱਚ ਦੋ ਜਿੱਤਾਂ ਦਰਜ ਕਰਕੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਦੀ ਪੁਤੁਲ ਸੋਨੋਵਾਲ ਨੇ ਕੈਨੇਡਾ ਦੀ ਵਿਸ਼ਵ ਚੈਂਪੀਅਨ ਰਿਆਨ ਬੇਸਟਰ ਨੂੰ ਹਰਾਇਆ। ਇਸੇ ਤਰ੍ਹਾਂ ਰੂਪਾ ਰਾਣੀ ਟਿਰਕੀ ਅਤੇ ਪਿੰਕੀ ਦੀ ਜੋੜੀ ਨੇ ਮਹਿਲਾ ਡਬਲਜ਼ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਗਰੁੱਪ-ਬੀ ਦੇ ਇਸ ਮੈਚ ਵਿੱਚ ਭਾਰਤੀ ਜੋੜੀ ਨੇ ਮਾਲਟਾ ਦੀਆਂ ਰਿਕਸਨ ਭੈਣਾਂ ਰੇਬੇਕਾ ਲੁਈਸ ਅਤੇ ਕੌਨੀ-ਲੇ ਨੂੰ ਟਾਈਬ੍ਰੇਕਰ ਵਿੱਚ ਹਰਾਇਆ। ਇਸ ਦੌਰਾਨ ਭਾਰਤੀ ਦਲ ਦੀ ਝੰਡਾਬਰਦਾਰ ਲਵਲੀਨਾ ਬੋਰਗੋਹੇਨ ਨੇ ਔਰਤਾਂ ਦੇ 75 ਕਿਲੋਗ੍ਰਾਮ ਵਰਗ ਵਿੱਚ ਬਿਨਾਂ ਕੋਈ ਮੁਕਾਬਲਾ ਖੇਡੇ ਹੀ ਸਿੱਧੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਨਾਲ ਭਾਰਤ ਲਈ ਘੱਟੋ-ਘੱਟ ਇੱਕ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ।
Leave a Reply