ਪਿੰਗਲਵਾੜਾ ਸ਼ਾਖਾ ਵਿਖੇ ਬਣ ਰਹੀ ਬਿਲਡਿੰਗ ਦਾ ਬੀਬੀ ਇੰਦਰਜੀਤ ਕੌਰ ਕੀਤਾ ਨੇ ਨਿਰੀਖਣ
- ਸੰਗਰੂਰ
- (Asia/Kolkata)
ਸੰਗਰੂਰ, (ਜਗਸੀਰ ਲੌਂਗੋਵਾਲ) - ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਾਖਾ ਦੇ ਸਿਲਵਰ ਜੁਬਲੀ ਸਥਾਪਨਾ ਦਿਵਸ ਮੌਕੇ ਨਵੇਂ ਆਡਿਓਟੋਰੀਅਮ ਅਤੇ ਅਜਾਇਬ ਘਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਜੋ ਕਿ ਨਿਰੰਤਰ ਜਾਰੀ ਹੈ। ਇਸੇ ਸਬੰਧ ਵਿੱਚ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਚੈਰੀਟੇਬਲ ਸੁਸਾਇਟੀ ਨੇ ਸ਼ਾਖਾ ਵਿਖੇ ਪਹੁੰਚੇ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਬੰਧਕ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਉਪਰੰਤ ਉਸਾਰੀ ਅਧੀਨ ਬਿਲਡਿੰਗ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਅਗਵਾਈ ਵਿੱਚ ਸਲਾਹਕਾਰ ਕਮੇਟੀ ਦੇ ਮੈਂਬਰ ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ, ਪ੍ਰਿੰਸੀਪਲ ਬਲਵੰਤ ਸਿੰਘ ਈਲਵਾਲ, ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਮੇਜਰ ਸਿੰਘ ਧੂਰੀ ਵੀ ਹਾਜ਼ਰ ਸਨ। ਸੁਖਵੀਰ ਸਿੰਘ ਥਲੇਸਾਂ ਠੇਕੇਦਾਰ ਨਾਲ ਬੀਬੀ ਜੀ ਨੇ ਗੱਲਬਾਤ ਕੀਤੀ ਅਤੇ ਬਿਲਡਿੰਗ ਨਿਰਮਾਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਕੰਪਲੈਕਸ ਦੀ ਉਸਾਰੀ ਤੇ 5 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ।
Leave a Reply