Daily Suraj

ਪੰਜਾਬੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੁਢਲਾਡਾ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕੀ ਗਈ।

06 Jun, 2026 03:16 PM

ਬੁਢਲਾਡਾ (ਜਗਰਾਜ ਸਿੰਘ ਚਹਿਲ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੁਢਲਾਡਾ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਭਗਵੰਤ ਮਾਨ ਸਰਕਾਰ ਦੀ ਅਰਥੀ ਫਾਰਾ ਚੌਂਕ ਵਿੱਚ ਫੂਕੀ ਗਈ ਇਹ ਅਰਥੀ ਫੂਕ ਮੁਜ਼ਾਰਾ ਬੀਤੇ ਕੱਲ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਾਂ ਉੱਤੇ ਪੁਲਿਸ ਅੱਤਿਆਚਾਰ ਦੇ ਖਿਲਾਫ ਕੀਤਾ ਗਿਆ ਇਸ ਮੌਕੇ ਭਾਰੀ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਰੁਜ਼ਗਾਰ ਦੇਣ ਲਈ ਹਰਾ ਪੈਨ ਚਲਾਉਣ ਦੇ ਵਾਅਦੇ ਕਰਕੇ ਜੋ ਬਦਲਾਅ ਦੀ ਨੀਤੀ ਤੇ ਚੱਲ ਕੇ ਬੇਤਹਾਸ਼ਾ ਨੌਜਵਾਨਾਂ ਤੇ ਜਬਰ ਢਾਹ ਰਹੀ ਹੈ ਇਸਦਾ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ ਕਿਉਂਕਿ ਸਰਕਾਰ ਵੱਲੋਂ ਇਨਾ ਅਪਰੈਂਟਸ਼ਿਪ ਕੋਰਸ ਅਧੀਨ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਲੈਣਮੈਨਾ ਨੂੰ ਵਾਅਦੇ ਕਰਕੇ ਵਾਰ ਵਾਰ ਰੁਜ਼ਗਾਰ ਦੇਣ ਦੇ ਐਲਾਨ ਤਾਂ ਕਰਦੀ ਰਹੀ ਹੈ ਪ੍ਰੰਤੂ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਉਲਟਾ ਇਨਾ 2600 ਲੈਣ ਮੈਨਾਂ ਨੂੰ ਦਰ ਕਨਾਰ ਕਰਕੇ ਸਿੱਧੀ ਭਰਤੀ ਰਾਹੀਂ ਅਯੋਗ ਅਤੇ ਆਪਣੇ ਚਹੇਤਿਆਂ ਨੂੰ ਬਿਜਲੀ ਵਿਭਾਗ ਵਿੱਚ ਭਰਤੀ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਭਰਤੀ ਵਿੱਚ ਧਾਂਧਲੀਆਂ ਕਰਨ ਦਾ ਰਾਹ ਖੋਲਣ ਲਈ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਵਫਾਤ ਤਹਿਤ ਇਹਨਾਂ ਬੇਰੁਜ਼ਗਾਰ ਕੋਰਸ ਪ੍ਰਾਪਤ ਨੌਜਵਾਨਾਂ ਨੂੰ ਰੁਜਗਾਰ ਤੋਂ ਵਾਂਝੇ ਕਰ ਰਹੀ ਹੈ ਇਸ ਜਾਵਰ ਕਾਰਵਾਈ ਦਾ ਜਥੇਬੰਦੀਆਂ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂਆਂ ਸਤਪਾਲ ਸਿੰਘ ਬਰੇ , ਬਲਵਿੰਦਰ ਸ਼ਰਮਾ ਖਿਆਲਾਂ,ਕੁਲਵੰਤ ਸਿੰਘ ਕਿਸ਼ਨਗੜ ,ਦੇਵੀ ਰਾਮ ਰੰਘੜਿਆਲ, ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆਂ ਮੇਲਾ ਸਿੰਘ ਦਿਆਲਪੁਰਾ ਜਗਜੀਵਨ ਸਿੰਘ ਹਸਨਪੁਰ, ਤੇਜ ਰਾਮ ਅਹਿਮਦਪੁਰ,ਪਾਲਾ ਸਿੰਘ ਕੁਲਰੀਆਂ, ਤਰਸੇਮ ਸਿੰਘ ਚੱਕ ਅਲੀਸ਼ੇਰ, ਚਰਨਜੀਤ ਮੰਦਰਾ,ਤੋਂ ਇਲਾਵਾ ਬਲਾਕ ਪੱਧਰ ਤੇ ਆਗੂ ਤੇ ਵਰਕਰ ਸ਼ਾਮਿਲ ਸਨ।

Posted By: Daily Suraj Bureau

Latest News