ਨਸ਼ਾ ਤਸਕਰੀ ‘ਤੇ ਸਖ਼ਤ ਵਾਰ: 27 ਕਰੋੜ ਦੀ ਮੈਫੇਡ੍ਰੋਨ ਸਮੇਤ 5 ਗ੍ਰਿਫਤਾਰ

ਨਸ਼ਾ ਤਸਕਰੀ ‘ਤੇ ਸਖ਼ਤ ਵਾਰ: 27 ਕਰੋੜ ਦੀ ਮੈਫੇਡ੍ਰੋਨ ਸਮੇਤ 5 ਗ੍ਰਿਫਤਾਰ

ਮੁੰਬਰਾ ਵਿੱਚ ਇੱਕ ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 27.21 ਕਰੋੜ ਰੁਪਏ ਦੀ ਮੈਫੇਡ੍ਰੋਨ (ਐਮ.ਡੀ.) ਜ਼ਬਤ ਕੀਤੀ ਗਈ ਹੈ, ਜਿਸ ਨੂੰ ਅਧਿਕਾਰੀਆਂ ਨੇ ਸੋਮਵਾਰ ਨੂੰ ਠਾਣੇ ਪੁਲੀਸ ਕਮਿਸ਼ਨਰੇਟ ਦੇ ਅਧੀਨ ਥਾਣਾ ਪੱਧਰ 'ਤੇ ਨਸ਼ਿਆਂ ਦੀ ਹੁਣ ਤੱਕ ਦੀ ਮੁੰਬਰਾ ਵਿੱਚ ਇੱਕ ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 27.21 ਕਰੋੜ ਰੁਪਏ ਦੀ ਮੈਫੇਡ੍ਰੋਨ (ਐਮ.ਡੀ.) ਜ਼ਬਤ ਕੀਤੀ ਗਈ ਹੈ, ਜਿਸ ਨੂੰ ਅਧਿਕਾਰੀਆਂ ਨੇ ਸੋਮਵਾਰ ਨੂੰ ਠਾਣੇ ਪੁਲੀਸ ਕਮਿਸ਼ਨਰੇਟ ਦੇ ਅਧੀਨ ਥਾਣਾ ਪੱਧਰ 'ਤੇ ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਦੱਸਿਆ ਹੈ।ਪੁਲੀਸ ਉਪ ਕਮਿਸ਼ਨਰ (ਜ਼ੋਨ 1) ਸੁਭਾਸ਼ ਬੁਰਸੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮੁੰਬਰਾ ਥਾਣੇ ਦੇ ਐਨ ਡੀ ਪੀ ਐਸ ਦਸਤੇ ਨੇ ਇੱਕ ਹਸਪਤਾਲ ਦੇ ਨੇੜੇ ਜਾਲ ਵਿਛਾ ਕੇ ਬਾਸੂ ਉਮਰਦੀਨ ਸਈਅਦ ਨੂੰ 23.5 ਗ੍ਰਾਮ ਮੈਫੇਡ੍ਰੋਨ ਸਮੇਤ ਕਾਬੂ ਕੀਤਾ ਸੀ। ਜਾਂਚ ਦੌਰਾਨ ਮੱਧ ਪ੍ਰਦੇਸ਼ ਤੋਂ ਠਾਣੇ ਤੱਕ ਫੈਲੀ ਸਪਲਾਈ ਚੇਨ ਦਾ ਖੁਲਾਸਾ ਹੋਇਆ ਅਤੇ ਸਈਅਦ ਤੋਂ ਪੁੱਛਗਿੱਛ ਤੋਂ ਬਾਅਦ ਪੁਲੀਸ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਪਲਾਇਰਾਂ ਰਾਮ ਸਿੰਘ ਅਮਰ ਸਿੰਘ ਗੁੱਜਰ (40) ਅਤੇ ਕੈਲਾਸ਼ ਸ਼ੰਭੂਲਾਲਜੀ ਬਲਾਈ (36) ਤੱਕ ਪਹੁੰਚੀ, ਜਿਨ੍ਹਾਂ ਕੋਲੋਂ 7.30 ਕਰੋੜ ਰੁਪਏ ਦੀ 3.51 ਕਿਲੋਗ੍ਰਾਮ ਮੈਫੇਡ੍ਰੋਨ ਬਰਾਮਦ ਕੀਤੀ ਗਈ।ਇਸ ਤੋਂ ਬਾਅਦ ਮੁੰਬਰਾ ਪੁਲੀਸ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਰਤਲਾਮ ਜਾ ਕੇ ਦੋ ਹੋਰ ਸਪਲਾਇਰਾਂ ਮਨੋਹਰ ਲਾਲ ਰੰਗਲਾਲ ਗੁੱਜਰ ਅਤੇ ਰਿਆਜ਼ਮੁਹੰਮਦ ਸੁਲਤਾਨਮੁਹੰਮਦ ਮੰਸੂਰੀ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 19.91 ਕਰੋੜ ਰੁਪਏ ਦੀ 9.95 ਕਿਲੋਗ੍ਰਾਮ ਮੈਫੇਡ੍ਰੋਨ ਬਰਾਮਦ ਹੋਈ। ਕੁੱਲ ਮਿਲਾ ਕੇ 27.21 ਕਰੋੜ ਰੁਪਏ ਦੀ 13.629 ਕਿਲੋਗ੍ਰਾਮ ਨਸ਼ੀਲੀ ਸਮੱਗਰੀ ਜ਼ਬਤ ਕੀਤੀ ਗਈ ਹੈ, ਜੋ ਕਿ ਮੁੰਬਰਾ ਪੁਲਿਸ ਲਈ ਇੱਕ ਵੱਡੀ ਪ੍ਰਾਪਤੀ ਹੈਡੀ ਸੀ ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜੇ ਵਿਅਕਤੀ ਪੁਰਾਣੇ ਅਪਰਾਧੀ ਹਨ।