ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

ਫਾਜ਼ਿਲਕਾ 
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਸ਼੍ਰੀ ਰਣਦੀਪ ਕੁਮਾਰ ਹਾਂਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਾਜ਼ਿਲਕਾ ਵੱਲੋਂ ਵਾਰਡ ਨੰ. 6, ਰਾਧਾ ਸੁਆਮੀ ਕਲੋਨੀ, ਗਲੀ ਨੰ. 6ਬੀ, ਫਾਜਿਲਕਾ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ।
ਦੁੱਧ ਖਪਤਕਾਰ ਕੈਂਪ ਵਿੱਚ ਸ਼੍ਰੀ ਰਮਨਦੀਪ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਵੱਖ-ਵੱਖ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੇ ਕਈ ਨਮੂਨੇ ਟੈਸਟ ਕੀਤੇ ਗਏ ਅਤੇ ਮੌਕੇ ਤੇ ਨਤੀਜੇ ਉਹਨਾਂ ਖਪਤਕਾਰਾਂ ਨੂੰ ਦੱਸੇ ਗਏ । ਇਸ ਕੈਂਪ ਵਿੱਚ ਖਪਤਕਾਰਾਂ ਨੂੰ ਸਾਫ ਦੁੱਧ ਦੀ ਪਰਖ ਕਰਨ ਦੇ ਤਰੀਕੇ ਅਤੇ ਸਮੇਂ ਸਮੇਂ ਦੁੱਧ ਦੀ ਪਰਖ ਕਰਵਾਉਂਦੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਗਿਆ ।
ਕੈਂਪ ਦੌਰਾਨ ਕੁੱਲ 21 ਸੈਂਪਲ ਟੈਸਟ ਕੀਤੇ ਗਏ ਜਿਸ ਵਿੱਚ 4 ਸੈਂਪਲਾਂ ਵਿੱਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ ਅਤੇ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ । ਇਸ ਮੌਕੇ ਮੁਹਲੇ ਦੇ ਪ੍ਰਧਾਨ ਬਿੱਟੂ ਸੇਤੀਆ ਵੱਲੋ ਵੀ ਕੈਂਪ ਵਿੱਚ ਵਿਸ਼ੇਸ਼ ਸਮੂਲੀਅਤ ਦਿੱਤੀ ਗਈ ।