ਪ੍ਰੇਮ ਅਰੋੜਾ ਦਾ ਭੀਖੀ ਪਹੁੰਚਣ ਤੇ ਭਰਵਾ ਸਵਾਗਤ
- ਪੰਜਾਬ
- (Asia/Kolkata)
( ਜਗਰਾਜ ਸਿੰਘ ਚਹਿਲ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਪ੍ਰੇਮ ਅਰੋੜਾ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੇ ਦਫਤਰ ਵਿੱਚ ਪਹੁੰਚੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰੇਮ ਅਰੋੜਾ ਨੇ ਗੱਲਬਾਤ ਕਰਦਿਆਂ ਮਾਨਸਾ ਹਲਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਭੂੰਦੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ਼ ਜਤਾਇਆ ਤੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਉਹਨਾਂ ਨੇ ਕਿਹਾ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਉਹਨਾਂ ਨੇ ਕਿਹਾ ਮਾਨਸਾ ਹਲਕੇ ਦਾ ਆਪ ਸਰਕਾਰ ਵਿਕਾਸ ਕਰਨ ਵਿੱਚ ਨਾ ਕਾਮਯਾਬ ਰਹੀ ਹੈ ਲੋਕ ਇਸ ਸਰਕਾਰ ਤੋਂ ਅੱਕੇ ਪਏ ਹਨ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਲੋਕ ਉਤਾਵਲੇ ਹਨ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਮਾਨਸਾ ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ ਹਰਪ੍ਰੀਤ ਸਿੰਘ ਚਹਿਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ ,ਓਮਕਾਰ ਮਿੱਤਲ ਐਡਵੋਕੇਟ ਵਿਜੇ ਕੁਮਾਰ ਸਾਬਕਾ ਐਮ ਸੀ, ਮਜੀਠਾ ਸਿੰਘ ਠੇਕੇਦਾਰ, ਹਰਦੇਵ ਸਿੰਘ, ਐਡਵੋਕੇਟ ਰੂਬਲ ,ਬਲਜੀਤ ਸਿੰਘ ਸਾਬਕਾ ਸਰਪੰਚ ਅਤਲਾ, ਜਿਲਾ ਪਰਿਸ਼ਦ ਮੈਂਬਰ ਕਰਮਜੀਤ ਕੌਰ ਸਮਾਉ ,ਬਾਬਾ ਗੋਰਾ ਸਿੰਘ ਸਮਾਓ, ਜਸਵੀਰ ਸਿੰਘ ਸਮਾਓ, ਕਾਲਾ ਸਿੰਘ (ਆਰੇ ਵਾਲਾ) ਗੁਰਮੇਜ ਸਮਾਓ, ਸਰਦੂਲ ਸਿੰਘ ਲ਼ਾਹੋਰੀਆ, ਪਰਗਟ ਸਿੰਘ ਸਮਾਓ ਨਰਿੰਦਰ ਮਿਁਤਲ,ਜੀਪੀ ਮਿੱਤਲ, ਹਰਦੀਪ ਸਿੰਘ, ਮਲਕੀਤ ਸਿੰਘ, ਜਗਰੂਪ ਸਿੰਘ (ਬਿੱਲੂ) ਨਿਰਮਲ ਸਿੰਘ( ਗ੍ਰੰਥੀ) ਆਦਿ ਹਾਜਰ ਸਨ।
Leave a Reply