ਸ਼ਹੀਦਾਂ ਦੀ ਯਾਦ ਵਿੱਚ ਮਹਾਨ ਖੂਨਦਾਨ ਕੈਂਪ 26 ਫਰਵਰੀ ਨੂੰ ਲਗਾਇਆ ਜਾਵੇਗਾ -ਸੁੱਖੀ ਅਜਨੌਦ

ਸ਼ਹੀਦਾਂ ਦੀ ਯਾਦ ਵਿੱਚ ਮਹਾਨ ਖੂਨਦਾਨ ਕੈਂਪ 26 ਫਰਵਰੀ ਨੂੰ ਲਗਾਇਆ ਜਾਵੇਗਾ -ਸੁੱਖੀ ਅਜਨੌਦ

74ਵਾਂ ਸਾਲਾਨਾ ਜੋੜ-ਮੇਲਾ 24, 25 ਤੇ 26 ਫ਼ਰਵਰੀ ਨੂੰ ਗੁ: ਸਾਹਿਬ ਬਾਬੇ ਸ਼ਹੀਦਾਂ ਅਜਨੌਦ ਵਿਖੇ (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਬਾਬੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਪਿੰਡ ਅਜਨੌਦ, ਨੇੜੇ ਦੋਰਾਹਾ, ਲੁਧਿਆਣਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ 74ਵਾਂ ਸਾਲਾਨਾ ਜੋੜ-ਮੇਲਾ 24, 25 ਅਤੇ 26 ਫਰਵਰੀ ਨੂੰ ਸਮੂਹ ਸਾਧਸੰਗਤ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀ ਅਤੇ ਗੁ: ਪ੍ਰਬੰਧਕ ਕਮੇਟੀ ਪਿੰਡ ਅਜਨੌਦ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮੇਂ ਸੁਖਜਿੰਦਰ ਸਿੰਘ ਸੁੱਖੀ ਅਜਨੌਦ ਸੇਵਾਦਾਰ ਗੁ; ਬਾਬੇ ਸ਼ਹੀਦਾਂ ਅਜਨੌਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫ਼ਰਵਰੀ ਨੂੰ ਸ਼੍ਰੀ ਅਖੰਡ-ਪਾਠ ਸਾਹਿਬ ਆਰੰਭ ਹੋਣਗੇ ਤੇ 26 ਫ਼ਰਵਰੀ ਨੂੰ ਸਵੇਰੇ ਸ਼੍ਰੀ ਅਖੰਡ-ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ । ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ 26 ਫਰਵਰੀ ਨੂੰ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਲਗਾਇਆ ਜਾਵੇਗਾ। ਗੁ:ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਲੈ ਕੇ ਜਾਣ ਤੇ ਛੱਡਣ ਦਾ ਖਾਸ ਪ੍ਰਬੰਧ ਹੈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।