Daily Suraj

ਪੰਜਾਬੀ

ਪੰਜਾਬ ਸਰਕਾਰ ਨੇ 114 ਮਾਲ ਅਧਿਕਾਰੀਆਂ ਦੇ ਬਦਲੇ ਤਾਇਨਾਤੀ ਸਟੇਸ਼ਨ, ਕਈ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ

11 Nov, 2026 09:34 AM

ਪੰਜਾਬ ਸਰਕਾਰ ਨੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 25 ਤਹਿਸੀਲਦਾਰਾਂ, 79 ਨਾਇਬ ਤਹਿਸੀਲਦਾਰਾਂ ਅਤੇ 10 ਜ਼ਿਲ੍ਹਾ ਮਾਲ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ ਕਈ ਅਧਿਕਾਰੀਆਂ ਨੂੰ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ’ਤੇ ਤਾਇਨਾਤ ਕੀਤਾ ਗਿਆ ਹੈ। ਤਹਿਸੀਲਦਾਰਾਂ ਦੀਆਂ ਨਵੀਆਂ ਤਾਇਨਾਤੀਆਂ ਤਬਾਦਲਿਆਂ ਦੀ ਸੂਚੀ ਅਨੁਸਾਰ ਜਗਸੀਰ ਸਿੰਘ ਮਿੱਤਲ ਨੂੰ ਅਜਨਾਲਾ ਤੋਂ ਬਠਿੰਡਾ, ਅਜੈ ਕੁਮਾਰ ਨੂੰ ਮਜੀਠਾ ਤੋਂ ਤਰਨਤਾਰਨ ਅਤੇ ਅਰਚਨਾ ਸ਼ਰਮਾ ਨੂੰ ਤਰਨਤਾਰਨ ਤੋਂ ਜਲੰਧਰ-1 ਭੇਜਿਆ ਗਿਆ ਹੈ। ਗੁਰਮੁੱਖ ਸਿੰਘ ਨੂੰ ਨਵਾਂ ਸ਼ਹਿਰ ਤੋਂ ਫਿਲੌਰ, ਸਰਵੇਸ਼ ਰਾਜਨ ਨੂੰ ਬੰਗਾ ਤੋਂ ਨਵਾਂ ਸ਼ਹਿਰ ਅਤੇ ਸਵਪਨਦੀਪ ਕੌਰ ਨੂੰ ਜਲੰਧਰ-1 ਤੋਂ ਮਜੀਠਾ ਤਾਇਨਾਤ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੂੰ ਐੱਸ.ਏ.ਐੱਸ. ਨਗਰ (ਮੁਹਾਲੀ) ਤੋਂ ਬਦਲ ਕੇ ਰਾਜਪੁਰਾ ਦਾ ਤਹਿਸੀਲਦਾਰ ਲਗਾਇਆ ਗਿਆ ਹੈ, ਜਦਕਿ ਮਨਦੀਪ ਸਿੰਘ ਨੂੰ ਰਾਜਪੁਰਾ ਤੋਂ ਤਬਦੀਲ ਕਰਕੇ ਐੱਸ.ਏ.ਐੱਸ. ਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਰਮਨ ਕੁਮਾਰ ਨੂੰ ਲੁਧਿਆਣਾ (ਪੂਰਬੀ) ਤੋਂ ਸੁਨਾਮ, ਰੇਸ਼ਮ ਸਿੰਘ ਨੂੰ ਰਾਏਕੋਟ ਤੋਂ ਮੋਗਾ, ਸੁਖਬੀਰ ਕੌਰ ਨੂੰ ਗੁਰੂ ਹਰਸਹਾਏ ਤੋਂ ਤਲਵੰਡੀ ਸਾਬੋ ਅਤੇ ਅੰਮ੍ਰਿਤਪਾਲ ਕੌਰ ਨੂੰ ਲਹਿਰਾਗਾਗਾ ਤੋਂ ਗੁਰੂ ਹਰਸਹਾਏ ਭੇਜਿਆ ਗਿਆ ਹੈ। ਕੰਵਲਦੀਪ ਸਿੰਘ ਬਰਾੜ ਦੀ ਨਵੀਂ ਤਾਇਨਾਤੀ ਬਾਘਾ ਪੁਰਾਣਾ ਵਿਖੇ ਕੀਤੀ ਗਈ ਹੈ। ਉਹ ਪਹਿਲਾਂ ਬਠਿੰਡਾ ਵਿਖੇ ਤਾਇਨਾਤ ਸਨ। ਮਨਿੰਦਰ ਸਿੰਘ ਨੂੰ ਮੋਗਾ ਤੋਂ ਸਬ-ਰਜਿਸਟਰਾਰ, ਪਟਿਆਲਾ ਲਗਾਇਆ ਗਿਆ ਹੈ, ਜਦਕਿ ਅੰਮ੍ਰਿਤਵੀਰ ਸਿੰਘ ਨੂੰ ਸੁਨਾਮ ਤੋਂ ਲੁਧਿਆਣਾ (ਪੂਰਬੀ) ਭੇਜਿਆ ਗਿਆ ਹੈ। ਗੁਰਪ੍ਰੀਤ ਸਿੰਘ, ਜੋ ਸਬ-ਰਜਿਸਟਰਾਰ ਜਲੰਧਰ-1 ਵਿਖੇ ਤਾਇਨਾਤ ਸਨ, ਨੂੰ ਗਿੱਦੜਬਾਹਾ ਭੇਜਿਆ ਗਿਆ ਹੈ। ਇਸੇ ਤਰ੍ਹਾਂ ਗੁਰਪ੍ਰੀਤ ਨੂੰ ਨਕੋਦਰ ਤੋਂ ਸੰਗਰੂਰ ਤਾਇਨਾਤ ਕੀਤਾ ਗਿਆ ਹੈ। ਅਨੂਦੀਪ ਸ਼ਰਮਾ ਨੂੰ ਫਿਲੌਰ ਤੋਂ ਚਮਕੌਰ ਸਾਹਿਬ, ਕੁਲਵਿੰਦਰ ਸਿੰਘ ਨੂੰ ਚਮਕੌਰ ਸਾਹਿਬ ਤੋਂ ਧੂਰੀ ਅਤੇ ਅਮਿਤ ਕੁਮਾਰ ਨੂੰ ਧੂਰੀ ਤੋਂ ਅਜਨਾਲਾ ਭੇਜਿਆ ਗਿਆ ਹੈ। ਜਤਿੰਦਰਪਾਲ ਸਿੰਘ ਨੂੰ ਗਿੱਦੜਬਾਹਾ ਤੋਂ ਫਰੀਦਕੋਟ ਤਬਦੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਨੂੰ ਖੰਨਾ, ਗੁਰਵਿੰਦਰ ਕੌਰ ਨੂੰ ਖਮਾਣੋਂ ਅਤੇ ਨਵਜੀਵਨ ਛਾਬੜਾ ਨੂੰ ਅੰਮ੍ਰਿਤਸਰ-1 ਵਿਖੇ ਨਵੀਂ ਤਾਇਨਾਤੀ ਦਿੱਤੀ ਗਈ ਹੈ। ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਜਸਪ੍ਰੀਤ ਤਲਵਾੜ ਵੱਲੋਂ ਜਾਰੀ ਹੁਕਮਾਂ ਤਹਿਤ ਨਾਇਬ ਤਹਿਸੀਲਦਾਰਾਂ ਦੀਆਂ ਤਾਇਨਾਤੀਆਂ ਵਿੱਚ ਵੀ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਪ੍ਰਮੁੱਖ ਤਬਾਦਲਿਆਂ ਅਨੁਸਾਰ ਸੁਖਵਿੰਦਰ ਸਿੰਘ ਨੂੰ ਦੀਨਾ ਨਗਰ ਤੋਂ ਕਪੂਰਥਲਾ, ਰਾਜੀਵ ਕੁਮਾਰ ਮੋਸਲਾ ਨੂੰ ਕਪੂਰਥਲਾ ਤੋਂ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਨੂੰ ਟਾਂਡਾ ਤੋਂ ਦੀਨਾ ਨਗਰ ਅਤੇ ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਮੁਕੇਰੀਆਂ ਭੇਜਿਆ ਗਿਆ ਹੈ। ਤਰਸੇਮ ਲਾਲ ਨੂੰ ਮੁਕੇਰੀਆਂ ਤੋਂ ਭੁਲੱਥ ਅਤੇ ਕਿਰਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਝਬਾਲ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਰਿੰਦਰ ਕੁਮਾਰ ਨੂੰ ਦਸੂਹਾ ਤੋਂ ਜਗਰਾਉਂ, ਸੁਖਮਨਿੰਦਰ ਸਿੰਘ ਢੁੱਡੀ ਨੂੰ ਮਾਹਿਲਪੁਰ ਤੋਂ ਮਾਛੀਵਾੜਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ ਤੋਂ ਮੋਗਾ, ਰਾਜ ਕੁਮਾਰ ਨੂੰ ਭੂੰਗਾ ਤੋਂ ਮੁੱਲਾਂਪੁਰ ਦਾਖਾ ਅਤੇ ਮੰਜੂ ਬਾਂਸਲ ਨੂੰ ਬਾਘਾ ਪੁਰਾਣਾ ਤੋਂ ਫਿਰੋਜ਼ਪੁਰ ਭੇਜਿਆ ਗਿਆ ਹੈ। ਮਾਲਵਾ ਖੇਤਰ ਵਿੱਚ ਰਣਵੀਰ ਸਿੰਘ ਨੂੰ ਫਿਰੋਜ਼ਪੁਰ ਤੋਂ ਅਬੋਹਰ, ਵਿਨੋਦ ਕੁਮਾਰ ਨੂੰ ਜੀਰਾ ਤੋਂ ਰਾਏਕੋਟ, ਪਰਮਿੰਦਰ ਸਿੰਘ ਨੂੰ ਰਾਏਕੋਟ ਤੋਂ ਜੈਤੋ, ਜਸਕਰਨ ਸਿੰਘ ਨੂੰ ਗਿੱਦੜਬਾਹਾ ਤੋਂ ਜੀਰਾ, ਬਲਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਮਲੋਹ ਅਤੇ ਸੁਨੀਲ ਗਰਗ ਨੂੰ ਮੌੜ ਤੋਂ ਸਰਦੂਲਗੜ੍ਹ ਤਾਇਨਾਤ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਜੁਆਇੰਟ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵੀ ਨਵੇਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਤਬਾਦਲਿਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਤਾਇਨਾਤੀ ਸਥਾਨਾਂ ’ਤੇ ਜਲਦੀ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।

Latest News