ਸਰਕਾਰੀ ਸਕੂਲ ਬਡਬਰ ਵਿਖੇ ਮਾਪੇ ਵਰਕਸ਼ਾਪ ਦਾ ਆਯੋਜਨ
- ਸੰਗਰੂਰ
- (Asia/Kolkata)
ਲੌਂਗੋਵਾਲ (ਜਗਸੀਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਰਾਹੀਂ ਮਾਪਿਆਂ ਦੀ ਵਰਕਸ਼ਾਪ - 2 ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੁਨੀਤਇੰਦਰ ਸਿੰਘ ,ਉੱਪ - ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਡਾਇਟ ਪ੍ਰਿੰਸੀਪਲ ਮੁਨੀਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਨਿਦਾ ਅਲਤਾਫ,ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ, ਸਕੂਲ ਮੁੱਖੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਕੀਤਾ ਗਿਆ। ਜਿਸ ਵਿੱਚ ਮਾਪਿਆਂ ਨੇ ਭਾਗ ਲੈਂਦੇ ਹੋਏ ਵਿਦਿਆਰਥੀਆਂ ਪ੍ਰੀਖਿਆਵਾਂ ਉੱਪਰ ਸਾਂਝੀ ਚਰਚਾ ਕੀਤੀ । ਐਸ.ਐਮ.ਸੀ ਕਮੇਟੀ ਚੇਅਰਪਰਸਨ ਸੋਨੀਆ ਰਾਣੀ ਸਮੂਹ ਕਮੇਟੀ, ਮਾਪਿਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਵਰਕਸ਼ਾਪ ਭਾਗ ਇੱਕ ਦੀ ਸ਼ੁਰੂਆਤ ਕਰਦਿਆਂ ਹੋਇਆ ਮੈਡਮ ਪਰਮਜੀਤ ਕੌਰ ਨੇ ਮਾਪਿਆ ਨਾਲ ਗੱਲਬਾਤ ਕਰਦੇ ਹੋਏ ਪ੍ਰੀਖਿਆ ਦੌਰਾਨ ਤਨਾਅ ਘੱਟ ਕਰਨ ਮਾਪਿਆ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਜਾਰੀ ਰੱਖਣ ਲਈ ਕਿਹਾ। ਭਾਗ ਦੋ ਦੌਰਾਨ ਸੀਨੀਅਰ ਅਧਿਆਪਕ ਰਿਸ਼ੀ ਕੁਮਾਰ ਨੇ ਤਨਾਅ, ਸਕਰੀਨ ਟਾਈਮ, ਮਾਪਿਆਂ ਦੀ ਜਾਗਰੂਕਤਾ, ਪੜ੍ਹਾਈ ਲਈ ਮਹੋਲ ਬਾਰੇ ਗੱਲਬਾਤ ਕੀਤੀ। ਭਾਗ ਤਿੰਨ ਦੌਰਾਨ ਮਾਸਟਰ ਅਵਨੀਸ਼ ਕੁਮਾਰ ਨੇ ਮਾਪਿਆਂ ਦੀ ਸਾਂਝੀ ਜਿੰਮੇਵਾਰੀ ਪ੍ਰੀਖਿਆ ਦੋਰਾਨ ਵਿਦਿਆਰਥੀਆਂ ਨੂੰ ਘਰ ਵਿੱਚ ਪੜ੍ਹਨ ਲਈ ਪ੍ਰੇਰਿਤ ਕਰਨਾ, ਪ੍ਰੀਖਿਆਵਾਂ ਦੌਰਾਨ ਅੰਕਾਂ ਦੀ ਦੌੜ ਤੋਂ ਦੂਰ ਰਹਿਣਾ,ਯੁੱਧ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਦੀ ਭਾਗੀਦਾਰੀ ਸਬੰਧੀ ਗੱਲਬਾਤ ਕੀਤੀ। ਭਾਗ 4 ਦੇ ਦੌਰਾਨ ਮੈਡਮ ਸੁਮਨਦੀਪ ਕੌਰ ਕੰਪਿਊਟਰ ਫੈਕਲਟੀ ਨੇ ਮਾਪਿਆਂ ਨੂੰ ਡਰ ਮੁਕਤ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਤਰੀਕੇ ਦੱਸੇ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਅੰਤ ਵਿੱਚ ਜਥੇਦਾਰ ਗੁਰਮੁਖ ਸਿੰਘ ਨੇ ਸਿੱਖਿਆ ਦੇ ਵਿਕਾਸ ਕਾਰਜਾਂ ਸਬੰਧੀ ਦੱਸਿਆ ।ਸਿੱਖਿਆ ਸ਼ਾਸਤਰੀ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਨੇ ਪੰਜਾਬ ਸਰਕਾਰ ,ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ, ਵਿਚਾਰ ਮਾਪਿਆਂ ਨਾਲ ਸਾਂਝੇ ਕੀਤੇ। ਗ੍ਰਾਮ ਪੰਚਾਇਤ ਨੁਮਾਇੰਦੇ ਸਰਪੰਚ, ਸਮਾਜ ਸੇਵੀ ਜੱਗਾ ਸਿੰਘ ਸਿੱਖਿਆ ਵਿੱਚ ਵਿਦਿਆਰਥੀਆਂ ਦੇ ਸਹਿਯੋਗ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਨੇ ਵਧੀਆ ਤਰੀਕੇ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਮਾਪੇ ਵਰਕਸ਼ਾਪ ਦੋ ਦੌਰਾਨ ਅਨੁਸ਼ਾਸਨ ,ਦਾਖਲੇ ਪ੍ਰਬੰਧਕ ਕਾਰਜਾਂ ਵਿੱਚ ਪੂਰੀ ਮਿਹਨਤ ਨਾਲ ਕਾਰਜ ਕਰਦੇ ਹੋਏ ਸਫਲ ਬਣਾਇਆ ,ਇਸ ਮੌਕੇ ਤੇ ਸੁਰਿੰਦਰ ਸਿੰਦਰੀ ,ਅਵਤਾਰ ਸਿੰਘ ਭੈਣੀ ਮਹਿਰਾਜ ,ਕਿਸਾਨ ਆਗੂ ਅਮਰਜੀਤ ਕੌਰ,ਕੁਲਦੀਪ ਕੌਰ ਗੁਰਬੀਰ ਕੌਰ, ਮਿਨਾਕਸ਼ੀ ਗੋਤਮ, ਸੁਮਨਦੀਪ ਕੌਰ, ਰਾਜਵੀਰ ਕੌਰ, ਤਰਨਜੋਤ ਕੌਰ, ਸ਼ਰਨਜੀਤ ਕੌਰ ਮਨਪ੍ਰੀਤ ਕੌਰ, ਮਨਦੀਪ ਕੁਮਾਰ , ਯੁਹਿਤ ਗੁਪਤਾ, ਗੁਰਪ੍ਰੀਤ ਕੌਰ,ਲਛਮਣ ਸਿੰਘ ਅਤੇ ਵੱਡੀ ਗਿਣਤੀ ਵਿੱਚ ਮਾਪੇ ਅਤੇ ਪਤਵੰਤੇ ਸੱਜਣ ਹਾਜ਼ਰ ਰਹੇ।
Leave a Reply