ਰੇਵਾੜੀ ਦੀ ਦੀਪਿਕਾ ਨੇ ਹਰਿਆਣਾ ਬੋਰਡ 12ਵੀਂ ਪ੍ਰੀਖਿਆ ਵਿੱਚ ਕੀਤਾ ਟਾਪ
- ਪੰਜਾਬ
- (Asia/Kolkata)
ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਵੱਲੋਂ 12ਵੀਂ ਜਮਾਤ ਦੇ ਸਾਲਾਨਾ ਪ੍ਰੀਖਿਆ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਸਾਲ ਬੋਰਡ ਦਾ ਕੁੱਲ ਪਾਸ ਪ੍ਰਤੀਸ਼ਤ 84.67 ਫੀਸਦੀ ਦਰਜ ਕੀਤਾ ਗਿਆ ਹੈ। ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਵਾਰ ਰੇਵਾੜੀ ਦੇ ਚਿੱਲਰ ਸਥਿਤ ਵਿਵੇਕਾਨੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੀਪਿਕਾ ਨੇ 498 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਰੋਹਤਕ ਦੇ ਰੁੜਕੀ ਸਥਿਤ ਕੰਨਿਆ ਗੁਰੂਕੁਲ ਦੀ ਵਿਦਿਆਰਥਣ ਉਦਿਤਾ ਨੇ ਵੀ 498 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ‘ਤੇ ਯੋਗਿਤਾ ਅਤੇ ਮੁਸਕਾਨ ਰਹੀਆਂ ਹਨ, ਜਿਨ੍ਹਾਂ ਨੇ 497 ਅੰਕ ਪ੍ਰਾਪਤ ਕੀਤੇ ਹਨ। ਯੋਗਿਤਾ ਜੀਂਦ ਦੇ ਪਿੰਡ ਬੁਢੈਣ ਸਥਿਤ ਸਿੱਖਿਆ ਭਾਰਤੀ ਗਲੋਬਲ ਸਕੂਲ ਦੀ ਵਿਦਿਆਰਥਣ ਹੈ, ਜਦਕਿ ਮੁਸਕਾਨ ਜੀਂਦ ਦੇ ਧਮਤਾਨ ਸਾਹਿਬ ਸਥਿਤ ਗਿਆਨ ਭਾਰਤੀ ਸਕੂਲ ਨਾਲ ਸੰਬੰਧਿਤ ਹੈ। ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 2 ਲੱਖ 42 ਹਜ਼ਾਰ 856 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 2 ਲੱਖ 5 ਹਜ਼ਾਰ 618 ਵਿਦਿਆਰਥੀ ਸਫਲ ਰਹੇ, ਜਦਕਿ 10 ਹਜ਼ਾਰ 498 ਵਿਦਿਆਰਥੀ ਅਸਫਲ ਰਹੇ ਹਨ। ਨਤੀਜਿਆਂ ਵਿੱਚ ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਨਾਲੋਂ ਬਿਹਤਰ ਰਿਹਾ। ਇਸ ਸਾਲ 87.97 ਫੀਸਦੀ ਲੜਕੀਆਂ ਪਾਸ ਹੋਈਆਂ ਹਨ, ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 81.45 ਫੀਸਦੀ ਦਰਜ ਕੀਤੀ ਗਈ। ਇਸ ਤਰ੍ਹਾਂ ਲੜਕੀਆਂ ਨੇ ਲੜਕਿਆਂ ਨਾਲੋਂ 6.52 ਫੀਸਦੀ ਵਧੀਆ ਪ੍ਰਦਰਸ਼ਨ ਕੀਤਾ ਹੈ।
Leave a Reply