ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਬਾਰੇ 11 ਮੈਂਬਰੀ ਸੰਘਰਸ਼ ਕਮੇਟੀ ਫੈਸਲਾ ਲਵੇਗੀ
- ਪੰਜਾਬ
- (Asia/Kolkata)
ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ 19 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਪੋਸਟ ਮਾਰਟਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਸੰਬੰਧਿਤ ਡਾਕਟਰਾਂ ਦੇ ਬੋਰਡ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਮਾਹਿਰ ਡਾਕਟਰਾਂ ਨੂੰ ਸ਼ਾਮਲ ਕਰਕੇ ਅੰਜਾਮ ਦਿੱਤਾ। ਪੋਸਟ ਮਾਰਟਮ ਦੀ ਕਾਰਵਾਈ ਸੀਜੇਐਮ ਦੀ ਮੌਜੂਦਗੀ ਵਿੱਚ ਕੀਤੀ ਜਾ ਰਹੀ ਹੈ ਅਤੇ ਇਸਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਐਡਵੋਕੇਟ ਰਵੀ ਦੀਪ ਬਡਿਆਲ ਅਤੇ ਮਨਪ੍ਰੀਤ ਸਿੰਘ ਔਲਖ ਵੀ ਮੌਕੇ ‘ਤੇ ਮੌਜੂਦ ਹਨ। ਇਸ ਮਾਮਲੇ ਵਿੱਚ ਬਣੀ 11 ਮੈਂਬਰੀ ਸੰਘਰਸ਼ ਕਮੇਟੀ ਦੇ ਕਹਿਣਾ ਹੈ ਕਿ ਆਪਸੀ ਮਸ਼ਵਰੇ ਬਾਅਦ ਹੀ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਬਾਰੇ ਫੈਸਲਾ ਲਿਆ ਜਾਵੇਗਾ। ਇੱਕ ਦਿਨ ਪਹਿਲਾਂ, ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ‘ਤੇ ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਕਾਲ ਡਿਟੇਲਜ਼ ਅਤੇ ਜੀਪੀਐਸ ਜਾਣਕਾਰੀ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖ ਕੇ ਜਾਂਚ ਵਿੱਚ ਵਰਤਿਆ ਜਾਵੇ। ਇਸੇ ਤਰ੍ਹਾਂ, ਰਣਜੀਤ ਸਿੰਘ ਦੇ ਕਾਲ ਵੇਰਵੇ ਵੀ ਸੁਰੱਖਿਅਤ ਰੱਖਣ ਲਈ ਕਹੇ ਗਏ ਹਨ। ਇਸਦੇ ਨਾਲ, ਸੀਆਈਏ ਇੰਚਾਰਜ ਗੁਰਮੀਤ ਸਿੰਘ, ਜੋ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਸਨ, ਦੇ ਮੈਡੀਕਲ ਰਿਕਾਰਡ ਅਤੇ ਜਾਂਚ ਦਾ ਬੋਰਡ ਤਿੰਨ ਮੈਂਬਰਾਂ ਨਾਲ ਗਠਿਤ ਕਰਕੇ ਇਲਾਕਾ ਮੈਜਿਸਟ੍ਰੇਟ ਨੂੰ ਵਿਸਥਾਰਤ ਰਿਪੋਰਟ ਦਵੇਗੀ। ਇਹ ਜਾਂਚ ਇਸ ਗੱਲ ਨੂੰ ਸਪਸ਼ਟ ਕਰੇਗੀ ਕਿ ਗੁਰਮੀਤ ਸਿੰਘ ਦੀ ਬਾਂਹ ’ਤੇ ਲੱਗੀ ਗੋਲੀ ਖੁਦ ਲੱਗੀ ਜਾਂ ਮਾਰੀ ਗਈ।
Leave a Reply