ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਵਿਖੇ ਵਿਗਿਆਨ ਦਿਵਸ ਮਨਾਇਆ
- ਸੰਗਰੂਰ
- (Asia/Kolkata)
(ਜਗਸੀਰ ਸਿੰਘ)-ਸਰ ਜੇ .ਸੀ. ਬੋਸ ਸਾਇੰਟਿਫਿਕ ਅਵੇਅਰਨੈਸ ਕਲੱਬ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਪਰਮਿੰਦਰ ਕੁਮਾਰ ਲੋਂਗੋਵਾਲ ਪ੍ਰੋਗਰਾਮ ਅਫਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਨੁੱਖੀ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਇਸਦੇ ਲਾਭ ਅਤੇ ਹਾਨੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਹਨਾਂ ਇਸ ਦਿਨ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾਕਟਰ ਸੀ .ਵੀ .ਰਮਨ ਜਿਨਾਂ ਨੂੰ ਅੱਜ ਦੇ ਦਿਨ ਆਪਣੀ ਖੋਜ ਰਮਨ ਪ੍ਰਭਾਵ ਨੂੰ ਪੂਰੇ ਵਿਸ਼ਵ ਵਿੱਚ ਦੱਸਿਆ ਅਤੇ ਇਸ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ। ਉਹਨਾਂ ਦੀ ਇਸ ਖੋਜ ਨੂੰ ਸਮਰਪਿਤ ਇਹ ਦਿਨ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸਾਇੰਸ ਮਿਸਟਰੈਸ ਮੈਡਮ ਗਗਨਜੋਤ ਕੌਰ, ਚਰਨਦੀਪ ਸੋਨੀਆ, ਕੰਚਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਹਲਕੇ ਸਵਾਲ ਜਵਾਬ ਕਰਕੇ ਉਹਨਾਂ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਯਤਨ ਕੀਤਾ। ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਇਸ ਮੌਕੇ ਵਿਦਿਆਰਥੀਆਂ ਲਈ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੌਕੇ ਤੇ ਇਨਾਮ ਦਿੱਤੇ ਗਏ। ਸਮਾਗਮ ਦੇ ਅੰਤ ਵਿੱਚ ਬੋਲਦਿਆਂ ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗੋਵਾਲ, ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਵਿਦਿਆਰਥੀਆਂ ਨੂੰ ਆਪਣਾ ਨਜ਼ਰੀਆ ਵਿਗਿਆਨਕ ਬਣਾ ਕੇ ਸਮਾਜ ਦੀ ਤਰੱਕੀ ਲਈ ਕਿਰਿਆਸ਼ੀਲ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵਿਗਿਆਨ ਦੇ ਯੋਗਦਾਨ ਨੂੰ ਮਾਨਵਤਾ ਦੀ ਭਲਾਈ ਲਈ ਵਰਤਿਆ ਜਾਵੇ ਨਾ ਕਿ ਮਨੁੱਖਤਾ ਨੂੰ ਖਤਮ ਕਰਨ ਲਈ।ਇਸ ਮੌਕੇ ਨਵਰਾਜ ਕੌਰ ਸੀਨੀਅਰ ਲੈਕਚਰਾਰ,ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ,ਗੁਰਦੀਪ ਸਿੰਘ ਲੈਕਚਰਾਰ ਪੰਜਾਬੀ,ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ,ਗੁਰਮੀਤ ਕੌਰ ਲੈਕਚਰਾਰ, ਬਲਵਿੰਦਰ ਕੌਰ, ਸ਼ਮਸ਼ੇਰ ਸਿੰਘ, ਕਰਨੈਲ ਸਿੰਘ,ਸੁਖਵਿੰਦਰ ਕੌਰ ਮੜਾਹਰ,ਅੰਜਨ ਅੰਜੂ,ਸ਼ਵੇਤਾ ਰਾਣੀ, ਪ੍ਰੀਤੀ ਰਾਣੀ,ਹਰਵਿੰਦਰ ਸਿੰਘ,ਭਰਤ ਸ਼ਰਮਾ, ਦੀਪਸ਼ਿਖਾ, ਪਰਮਜੀਤ ਕੌਰ,ਰਜਨੀ ਬਾਲਾ, ਹਰਦੇਵ ਕੌਰ ਅਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।
Leave a Reply