ਸੰਤਾਂ ਦੇ ਅਸ਼ੀਰਵਾਦ ਨਾਲ ਹੀ ਪੰਜਾਬ ਦੇ ਨੌਜਵਾਨ ਸਹੀ ਰਸਤੇ ਤੇ ਚੱਲ ਸਕਦੇ ਹਨ : ਅਵਿਨਾਸ਼ ਰਾਣਾ

ਸੰਤਾਂ ਦੇ ਅਸ਼ੀਰਵਾਦ ਨਾਲ ਹੀ ਪੰਜਾਬ ਦੇ ਨੌਜਵਾਨ ਸਹੀ ਰਸਤੇ ਤੇ ਚੱਲ ਸਕਦੇ ਹਨ : ਅਵਿਨਾਸ਼ ਰਾਣਾ

ਸੰਗਰੂਰ,(ਜਗਸੀਰ ਸਿੰਘ) - ਨਸ਼ਾ ਮੁਕਤ ਚੇਤਨਾ ਸੰਘ ਦੀ ਜਿਲਾ ਸੰਗਰੂਰ ਇਕਾਈ ਵੱਲੋਂ ਅੱਜ ਡੇਰਾ ਬਾਬਾ ਸੂਰਜ ਮੁਨੀ ਜੀ ਛਾਜਲੀ ਵਾਲੇ ਦੇ ਸਥਾਨ ਉਪਰ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਤਕਰੀਬਨ 50 ਤੋਂ ਵਧੇਰੇ ਸੰਤਾਂ ਅਤੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ, ਇਸ ਵਿੱਚ ਮੁੱਖ ਬੁਲਾਰੇ ਵਜੋਂ ਡਾ ਅਵਿਨਾਸ਼ ਰਾਣਾ ਪਹੁੰਚੇ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅੱਜ ਨਸ਼ਾ ਮੁਕਤੀ ਲਈ ਸਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਸਾਰੇ ਸਮਾਜ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ , ਉਹਨਾਂ ਕਿਹਾ ਕਿ ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ, ਉਹਨਾਂ ਸੰਤਾਂ ਧਾਰਮਿਕ ਜਥੇਬੰਦੀਆਂ ਢਾਡੀਆਂ ਕਵੀਸ਼ਰਾਂ ਅਤੇ ਪ੍ਰਚਾਰਕਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ ਆਪਣੇ ਪ੍ਰਵਚਨਾਂ ਵਿੱਚ ਹਮੇਸ਼ਾ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ੇ ਚੋਂ ਬਾਹਰ ਕੱਢ ਕੇ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ , ਇਸ ਮੌਕੇ ਜੱਸੀ ਧਰਮਗੜ੍ਹ ਨੇ ਕਿਹਾ ਕਿ ਸਾਡਾ ਵੱਡਾ ਦੁਖਾਂਤ ਇਹ ਹੈ ਕਿ ਪੰਜਾਬ ਦਾ ਜਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਕੂਚ ਕਰ ਗਿਆ ,ਕੁਝ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ, ਗੁਰਸੇਵਕ ਸਿੰਘ ਕਮਾਲਪੁਰ ਨੇ ਆਖਿਆ ਕਿ ਜਿੰਨਾ ਪੰਜਾਬ ਦੇ ਵਿੱਚ ਚਟਾ ਵੱਧ ਰਿਹਾ ਉਨਾ ਹੀ ਪੰਜਾਬ ਦੇ ਨੌਜਵਾਨਾਂ ਦਾ ਘਾਣ ਹੋ ਰਿਹਾ ਹੈ, ਹਰ ਰੋਜ ਪਿੰਡਾਂ ਦੇ ਵਿੱਚ ਨੌਜਵਾਨ ਨਸ਼ੇ ਦੀ ਬਲੀ ਚੜ ਰਹੇ ਹਨ ਜਦੋਂ ਕਿ ਪਿੰਡਾਂ ਦੇ ਸਿਵਿਆਂ ਵਿੱਚ ਬਜ਼ੁਰਗਾਂ ਦਾ ਜਾਣਾ ਤਾਂ ਸੁਭਾਵਿਕ ਹੁੰਦਾ ਹੈ ਪਰੰਤੂ ਜਦੋਂ ਨੌਜਵਾਨ ਪੀੜੀ ਸਿਵਿਆਂ ਵੱਲ ਜਾਂਦੀ ਹੈ ਤਾਂ ਸਾਰਾ ਇਲਾਕਾ ਝੰਜੋੜਿਆ ਜਾਂਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਹੈ ਇਸ ਸੰਤ ਨਿੱਕੂ ਦਾਸ ਜੀ ਰਮੇਸ਼ਵਰ ਦਾਸ ਜੀ ਪ੍ਰਗਟ ਦਾਸ ਜੀ ਅਤੇ ਰਾਣਾ ਚੱਠਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।