ਏਅਰ ਇੰਡੀਆ ਦੀ ਉਡਾਣ 'ਚ ਬੰਬ ਦੀ ਸੁਚਨਾ, ਥਾਈਲੈਂਡ 'ਚ ਸੁਰੱਖਿਅਤ ਲੈਂਡਿੰਗ
- ਦੇਸ਼
- (Asia/Kolkata)
ਥਾਈਲੈਂਡ : ਏਅਰ ਇੰਡੀਆ ਦੇ ਇੱਕ ਜਹਾਜ਼ ਨੇ ਥਾਈਲੈਂਡ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ਼ ਨੂੰ ਥਾਈਲੈਂਡ ਦੇ ਫੁਕੇਤ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ। ਜਹਾਜ਼ ਵਿੱਚ ਕੁੱਲ 156 ਯਾਤਰੀ ਸਵਾਰ ਸਨ। ਜਹਾਜ਼ ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਆ ਰਿਹਾ ਸੀ।
ਜਾਣਕਾਰੀ ਅਨੁਸਾਰ, ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ, ਬੰਬ ਦੀ ਧਮਕੀ ਮਿਲੀ ਜਿਸ ਨਾਲ ਹਫੜਾ-ਦਫੜੀ ਮਚ ਗਈ। ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਜਹਾਜ਼ ਨੂੰ ਫੁਕੇਤ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਕਿਹਾ ਗਿਆ।
ਜਾਣਕਾਰੀ ਅਨੁਸਾਰ, ਫੁਕੇਤ (HKT) ਤੋਂ ਦਿੱਲੀ (DEL) ਜਾ ਰਹੀ ਏਅਰ ਇੰਡੀਆ ਦੀ ਉਡਾਣ AI 379 ਦੇ ਪਾਇਲਟ ਨੇ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਮੰਗੀ। ਜਹਾਜ਼ ਵਿੱਚ ਕੁੱਲ 156 ਯਾਤਰੀ ਸਵਾਰ ਸਨ। ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ।
#AirIndia #BombThreat #EmergencyLanding #Thailand #FlightSafety #AirIndiaIncident #AviationNews #PassengerSafety #BreakingNews #SecurityAlert
Leave a Reply