ਵਿਰੋਧੀਆਂ ਦਾ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਦਾ ਮੁੱਦਾ ਝੂਠ ਦਾ ਪੁਲੰਦਾ : ਵਿਧਾਇਕ ਦਿਆਲਪੁਰਾ
- ਮਾਛੀਵਾੜਾ ਸਾਹਿਬ
- (Asia/Kolkata)
ਲੋਕ ਹਿੱਤ ਦੇ ਕੰਮਾਂ ਕਰਕੇ ਪਾਰਟੀ ਉਮੀਦਵਾਰਾਂ ਦਾ ਹੋ ਰਿਹਾ ਸਵਾਗਤ
ਮਾਛੀਵਾੜਾ ਸਾਹਿਬ 9 ਦਸੰਬਰ ਸੰਦੀਪ ਸ਼ਰਮਾ
ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਅਮਲ ਦੌਰਾਨ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨੀਲੋਂ ਕਲਾਂ ਜੋਨ ਤੋਂ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਉੱਪਰ ਜ਼ਬਰਦਸਤ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਲੋਕ ਹਿੱਤ ਦਾ ਮੁੱਦਾ ਨਹੀਂ ਇਸ ਲਈ ਉਹ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਜਦਕਿ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਸਾਜ਼ਿਸ਼ ਤਹਿਤ ਪਰਦੇ ਪਿੱਛੇ ਇਕਜੁੱਟ ਹੋ ਕੇ ਚੋਣ ਲੜ ਰਹੇ ਹਨ । ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵਿਚ ਰਹਿੰਦੇ ਹੋਏ ਹਰ ਤਰਾਂ ਦਾ ਧੱਕਾ ਕਰਨ ਵਾਲੀਆਂ ਪਾਰਟੀਆਂ ਹੁਣ ਲੋਕਾਂ ਦੇ ਦਿਲਾਂ ਵਿਚੋਂ ਉਤਰ ਚੁਕੀਆਂ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣਗੇ। ਇਸ ਮੌਕੇ ਉਨ੍ਹਾਂ ਨੀਲੋਂ ਕਲਾਂ ਜਿਲਾ ਪ੍ਰੀਸ਼ਦ ਜੋਨ ਤੋ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਪਿੰਡ ਸੈਂਸੋਵਾਲ ਕਲਾਂ ਦੇ ਲਗਾਤਾਰ ਦੂਜੀ ਵਾਰ ਸਰਵਸੰਮਤੀ ਨਾਲ ਸਰਪੰਚ ਬਣੇ ਭੁਪਿੰਦਰ ਸਿੰਘ ਰਾਠੌਰ ਨੇ ਪਿੰਡ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਹੈ ਅਤੇ ਜੇਕਰ ਹੁਣ ਤੁਸੀਂ ਇਹਨਾਂ ਨੂੰ ਜ਼ਿਲਾ ਪ੍ਰੀਸ਼ਦ ਵਿੱਚ ਭੇਜਦੇ ਹੋ ਤਾਂ ਉਹ ਪੂਰੇ ਇਲਾਕੇ ਦਾ ਵਿਕਾਸ ਕਰਨਗੇ ਅਤੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਤੁਹਾਡਾ ਇਕ ਸਹੀ ਫੈਸਲਾ ਸਹਾਈ ਸਿੱਧ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਰਕਾਰ ਦੇ ਵਿਕਾਸ ਕਾਰਜਾਂ ਦੀ ਬਦੌਲਤ ਤੇ ਲੋਕਾਂ ਵੱਲੋਂ ਹਰ ਪਿੰਡ ਵਿੱਚ ਜ਼ੋਰਦਾਰ ਸਵਾਗਤ ਤੇ ਉਤਸ਼ਾਹ ਨੂੰ ਦੇਖਦਿਆਂ ਭੁਪਿੰਦਰ ਸਿੰਘ ਰਾਠੌਰ ਦੀ ਜਿੱਤ ਯਕੀਨੀ ਹੈ ।
Leave a Reply