ਨਿਤਿਨ ਨਵੀਨ ਨੂੰ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਲੱਡੂ ਵੰਡੇ

ਨਿਤਿਨ ਨਵੀਨ ਨੂੰ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਲੱਡੂ ਵੰਡੇ

ਸੰਗਰੂਰ,15 ਦਸੰਬਰ (ਜਗਸੀਰ ਸਿੰਘ) - ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਨਿਤਨ ਨਵੀਨ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਅੱਜ ਜਿਲਾ ਸੰਗਰੂਰ ਦੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਪਾਰਟੀ ਦਫਤਰ ਵਿਖ਼ੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ| ਇਸ ਮੌਕੇ ਗੱਲਬਾਤ ਕਰਦੇਆਂ ਪਾਰਟੀ ਆਗੂ ਅਮਨਦੀਪ ਸਿੰਘ ਪੂਨੀਆ, ਸਰਜੀਵਨ ਜਿੰਦਲ, ਗੁਰਤੇਜ ਸਿੰਘ ਝਨੇੜੀ,ਰਣਦੀਪ ਦਿਓਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਿਧਾਂਤਾਂ ਵਿੱਚ ਸ਼ਾਮਿਲ ਹੈ ਇਕ ਆਮ ਵਰਕਰ ਨੂੰ ਵੀ ਉਸਦੇ ਕੰਮਾਂ ਪ੍ਰਤੀ ਅਹੁਦੇ ਅਤੇ ਜਿੰਮੇਵਾਰੀ ਨਾਲ ਨਿਵਾਜਿਆ ਜਾਂਦਾ ਹੈ ਜਿਸ ਤਹਿਤ ਨਿਤਨ ਨਵੀਨ ਜੋ ਕਿ ਇੱਕ ਆਮ ਪਰਿਵਾਰ ਨਾਲ ਸੰਬੰਧਿਤ ਹਨ ਉਹਨਾਂ ਨੂੰ ਪਹਿਲਾਂ ਪਾਰਟੀ ਨੇ ਵਿਧਾਇਕ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਹੁਣ ਉਸ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ, ਉਹਨਾਂ ਕਿਹਾ ਕਿ ਨਿਤਨ ਨਵੀਨ ਪੰਜਵੀ ਵਾਰ ਵਿਧਾਇਕ ਬਣਕੇ ਬਤੌਰ ਮੰਤਰੀ ਸੇਵਾ ਨਿਭਾ ਰਹੇ ਹਨ ਅਤੇ ਪਾਰਟੀ ਨੂੰ ਪੂਰਾ ਮਾਣ ਹੈ ਕਿ ਆਪਣੇ ਇਸ ਅਹੁਦੇ ਪ੍ਰਤੀ ਉਹ ਪੂਰਨ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ ਜਿਸ ਦੀ ਬਦੌਲਤ ਪਾਰਟੀ ਹੋਰ ਮਜਬੂਤੀ ਵੱਲ ਜਾਵੇਗੀ| ਇਸ ਮੌਕੇ ਪਵਨ ਗਰਗ,ਜੋਗੀ ਰਾਮ ਸਾਹਨੀ,ਐਡਵੋਕੇਟ ਲਲਿਤ ਗੋਇਲ, ਸੁਨੀਲ ਗੋਇਲ ਡਿੰਪਲ,ਜਤਿੰਦਰ ਕਾਲੜਾ,ਪ੍ਰਤਾਪ ਢਿੱਲੋਂ ,ਸੁਰੇਸ਼ ਬੇਦੀ, ਰੀਨਾ ਪਰੋਚਾ ,ਪਰਮਿੰਦਰ ਕੌਰ,ਡਾਕਟਰ ਭਗਵਾਨ ਸਿੰਘ,ਸੁਰਿੰਦਰ ਮਾਸਟਰ, ਭਗਵੰਤ ਐਮ.ਸੀ, ਨਿਰਭੈ ਸਿੰਘ,ਦਰਸ਼ਨ ਸਿੰਘ ਛੰਨਾ ਅਤੇ ਹੋਰ ਆਗੂ ਹਾਜ਼ਰ ਸਨ।