ਬੁਮਰਾਹ, ਸਿਰਾਜ ਤੇ ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ; ਦੱਖਣੀ ਅਫ਼ਰੀਕਾ 159 ’ਤੇ ਆਲ ਆਉਟ
- ਖੇਡਾਂ
- (Asia/Kolkata)
ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਸ਼ੁਰੂਆਤੀ ਟੈਸਟ ਦੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਦੀ ਟੀਮ 159 ’ਤੇ ਆਲ ਆਉਟ ਹੋ ਗਈ। ਇਸ ਦੌਰਾਨ ਟੀ ਸਟਬਸ 15 ਦੌੜਾਂ ਨੇ ਬਣਾਈਆਂ। ਭਾਰਤ ਲਈ ਬੁਮਰਾਹ ਨੇ 27 ਦੌੜਾਂ ਦਿੰਦਿਆਂ 5 ਵਿਕਟਾਂ ਹਾਸਲ ਕੀਤੀਆਂ। ਸਿਰਾਜ ਤੇ ਯਾਦਵ ਨੇ 2-2 ਤੇ ਇਕ ਵਿਕਟ ਅਕਸ਼ਰ ਪਟੇਲ ਨੇ ਲਈ। ਦੱਖਣੀ ਅਫ਼ਰੀਕਾ ਲਈ ਸਲਾਮੀ ਬੱਲੇਬਾਜ਼ ਏਡਨ ਮਾਰਕਰਾਮ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਪਹਿਲੇ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ 10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਬਣਾਈਆਂ। ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਹਾਲਾਂਕਿ ਮੈਚ ਦਾ ਰੁਖ ਬਦਲ ਦਿੱਤਾ ਅਤੇ ਉਸ ਨੇ ਲਗਾਤਾਰ ਓਵਰਾਂ ਦੌਰਾਨ ਪੰਜ ਗੇਂਦਾਂ ’ਚ ਦੋ ਵਿਕਟਾਂ ਹਾਸਲ ਕੀਤੀਆਂ।
ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਨੇ ਭਾਰਤ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ।
ਇਸ ਮੈਚ ਨਾਲ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਕੋਲ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੇ ਰੂਪ ਵਿੱਚ ਚਾਰ ਸਪਿੰਨ ਗੇਂਦਬਾਜ਼ੀ ਬਦਲ ਹਨ, ਜਦੋਂ ਕਿ ਖੱਬੇ ਹੱਥ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਦੱਖਣੀ ਅਫਰੀਕਾ ਨੇ ਜ਼ਖਮੀ ਕਾਗਿਸੋ ਰਬਾਡਾ ਦੀ ਥਾਂ ਕੋਰਬਿਨ ਬੋਸ਼ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।
Leave a Reply