ਧੀਆਂ ਸਮਾਜ ਤੇ ਦੇਸ਼ ਦਾ ਸਰਮਾਇਆ-ਡਾ.ਸੰਜੀਵ ਭਗਤ

ਧੀਆਂ ਸਮਾਜ ਤੇ ਦੇਸ਼ ਦਾ ਸਰਮਾਇਆ-ਡਾ.ਸੰਜੀਵ ਭਗਤ

*ਧੀਆਂ ਬਿਨਾਂ ਸਮਾਜ ਦੀ ਕੱਲਪਨਾ ਅਸੰਭਵ-ਡਾ.ਸੰਜੀਵ ਭਗਤ *ਧੀਆਂ ਦੀ ਲੋਹੜੀ ਮਨਾਈ
ਫਗਵਾੜਾ (ਅਸ਼ੋਕ ਸ਼ਰਮਾ) ਸਿਵਲ ਸਰਜਨ ਡਾ.ਸੰਜੀਵ ਭਗਤ ਦੀ ਯੋਗ ਅਗਵਾਈ 'ਚ ਸਿਵਲ ਸਰਜਨ ਦਫਤਰ ਕਪੂਰਥਲਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲ ਘੱਟ ਨਹੀਂ ਹਨ। ਇਨ੍ਹਾਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ 'ਤੇ ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ ਤੇ ਉਨ੍ਹਾਂ ਨੂੰ ਗਰਮ ਕਪੜੇ, ਮੂੰਗਫਲੀ ਅਤੇ ਰੇਹੜੀਆਂ ਆਦਿ ਵੀ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਧੀਆਂ ਇਸ ਸਮਾਜ ਅਤੇ ਦੇਸ਼ ਦਾ ਸਰਮਾਇਆ ਹਨ ਤੇ ਅਜੋਕੇ ਯੁੱਗ ਵਿਚ ਵੀ ਜੇਕਰ ਇਨ੍ਹਾਂ ਨਾਲ ਕੋਈ ਭੇਦਭਾਵ ਹੁੰਦਾ ਹੈ ਤਾਂ ਉਹ ਚਿੰਤਾਜਨਕ ਹੈ। ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਜੋਰ ਦਿੱਤਾ ਕਿ ਪਰਿਵਾਰ ਅਤੇ ਸਮਾਜ ਵਿਚ ਧੀਆਂ ਨੂੰ ਸਮਾਨ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਸਭਨਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਧੀਆਂ ਨੂੰ ਸਮਾਜ ਵਿਚ ਪੂਰਨ ਅਧਿਕਾਰ ਦੇਣ ਅਤੇ ਕੰਨਿਆਂ ਭਰੂਣ ਹੱਤਿਆ 'ਤੇ ਨਕੇਲ ਕਸਣ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਵਜੀਤ ਸਿੰਘ ਨੇ ਕਿਹਾ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਹਨ ਤੇ ਉਹ ਘਰ ਅਤੇ ਸਮਾਜ ਪ੍ਰਤੀ ਹਰ ਜਿੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਫੀਲਡ ਹੋਵੇ ਹਰ ਜਗ੍ਹਾ 'ਤੇ ਲੜਕੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਬੇਟੀਆਂ ਦੀ ਮਹੱਤਤਾ ਸਮਝਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਉਦੇਸ਼ ਲੋਕਾਂ ਨੂੰ ਧੀਆਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਐਨ.ਡੀ.ਟੀ.ਐਕਟ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ 'ਤੇ ਏ.ਸੀ.ਐਸ.ਡਾ.ਅੰਨੂ ਸਰਮਾ,ਡੀ.ਡੀ.ਐਚ.ੳ.ਡਾ.ਮੋਨਿੰਦਰ ਕੌਰ, ਡੀ.ਐਫ.ਪੀ.ਓ.ਡਾ. ਰਵਜੀਤ ਸਿੰਘ,ਐਸਐਮਓ ਡਾ.ਪਰਮਿੰਦਰ ਕੌਰ,ਡਾ ਅਮਨ ਸੂਦ,ਡਾ ਮੀਨਾਕਸ਼ੀ,ਏ.ਓ.ਅਮ੍ਰਿਤਪਾਲ ਸਿੰਘ,ਸੁਪਰਡੈਂਟ ਰਾਮ ਅਵਤਾਰ,ਸੁਪਰਡੈਂਟ ਹਰੀਦਤ ਸ਼ਰਮਾ,ਡੀ.ਪੀ.ਐਮ.ਵਿਨੇ ਮੱਲ੍ਹਣ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ,ਰਾਮ ਸਿੰਘ,ਬੀ.ਸੀ.ਸੀ.ਜੋਤੀ ਅਨੰਦ, ਪਵਨਦੀਪ ਸਿੰਘ, ਸੰਤੋਸ਼ ਕੁਮਾਰੀ, ਪ੍ਰਿਯੰਕਾ,ਨਿਤੀਨ ਸ਼ਰਮਾ,ਵਿਕਾਸ ਮਲਿਕ, ਸਤਿੰਦਰ ਸਿੰਘ,ਗੁਰਪ੍ਰੀਤ ਸਿੰਘ,ਸਟੇਨੋ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ 'ਚ ਸਟਾਫ ਮੈਂਬਰ ਹਾਜ਼ਰ ਸਨ।