ਪ੍ਰਧਾਨ ਝੀਂਡਾ ਦੀਆਂ ਧਰਮ ਪ੍ਰਚਾਰ ਪ੍ਰਤੀ ਮਨਮਾਨੀਆਂ ਕਰਕੇ ਧਰਮ ਪ੍ਰਚਾਰ ਉੱਪ ਦਫਤਰ ਇੰਚਾਰਜ ਪੰਚਕੂਲਾ ਸਿਕੰਦਰ ਸਿੰਘ ਵਰਾਣਾ ਵਲੋਂ ਅਸਤੀਫ਼ਾ
- ਲੁਧਿਆਣਾ
- (Asia/Kolkata)
ਲੁਧਿਆਣਾ (ਵਰਿੰਦਰ ਪ੍ਰਕਾਸ਼ ਭਾਂਬਰੀ):ਪਿਛਲੇ ਦਿਨਾਂ ਤੋਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਆਪਹੁਦਰੀਆਂ ਅਤੇ ਮਨਮਾਨੀਆਂ ਕਰਕੇ ਜੌ ਕਾਟੋ ਕਲੇਸ਼ ਹਰਿਆਣਾ ਕਮੇਟੀ ਵਿੱਚ ਜਥੇਦਾਰ ਦਾਦੂਵਾਲ ਅਤੇ ਝੀਂਡਾ ਗਰੁੱਪ ਵਿੱਚ ਪਿਆ ਹੋਇਆ ਹੈ ਉਸੇ ਦੇ ਚਲਦੇ ਹਰਿਆਣਾ ਦੇ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਵੀ ਕਾਫੀ ਖੜੋਤ ਆਈ ਹੈ ਜਿਸ ਦੇ ਰੋਜ਼ ਰੋਸ ਵਜੋਂ ਅੱਜ ਧਰਮ ਪ੍ਰਚਾਰ ਕਮੇਟੀ ਸਭ ਆਫਿਸ ਇੰਚਾਰਜ ਨਾਢਾ ਸਾਹਿਬ ਭਾਈ ਸਿਕੰਦਰ ਸਿੰਘ ਵਰਾਣਾ ਵੱਲੋਂ ਆਪਣੀਆਂ ਮੁਸ਼ਕਿਲਾਂ ਨੂੰ ਦੱਸਦੇ ਹੋਏ ਪ੍ਰਧਾਨ ਝੀਡਾ ਨੂੰ ਆਪਣਾ ਅਸਤੀਫਾ ਸੌਂਪਿਆ ਗਿਆ ਹੈ ਉਹਨਾਂ ਆਪਣੇ ਪੱਤਰ ਵਿੱਚ ਧਰਮ ਪ੍ਰਚਾਰ ਵਿੱਚ ਆਈ ਖੜੋਤ ਬਾਰੇ ਵਿਸਥਾਰ ਨਾਲ ਲਿਖਿਆ ਹੈ ਕਿ ਕਿਸ ਤਰ੍ਹਾਂ ਧਰਮ ਪ੍ਰਚਾਰ ਲਈ ਵਰਤੀਆਂ ਜਾਂਦੀਆਂ ਗੱਡੀਆਂ ਹੁਣ ਝੀਂਡਾ ਗਰੁੱਪ ਦੇ ਮੈਂਬਰ ਵਰਤ ਰਹੇ ਹਨ ਅਤੇ ਧਰਮ ਪ੍ਰਚਾਰ ਢਾਡੀ ਜਥਿਆਂ ਦਾ ਪ੍ਰਚਾਰ ਪੰਜਾਬੀ ਅਧਿਆਪਕਾਂ ਦਾ ਲਗਾਉਣਾ ਆਦਿ ਵਿੱਚ ਕਾਫੀ ਕਮੀ ਆਈ ਹੈ ਜਿਸ ਦੀ ਨਰਾਜਗੀ ਵਜੋਂ ਸ਼ਹੀਦ ਪਰਿਵਾਰ ਵਿੱਚੋਂ ਆਉਂਦੇ ਭਾਈ ਸਿਕੰਦਰ ਸਿੰਘ ਵਰਾਣਾ ਨੇ ਸਬ ਆਫਿਸ ਪੰਚਕੁਲਾ ਧਰਮ ਪ੍ਰਚਾਰ ਕਮੇਟੀ ਹਰਿਆਣਾ ਤੋਂ ਅਸਤੀਫਾ ਸੌਂਪਿਆ ਹੈ। ਉਹਨਾਂ ਚਿੰਤਾ ਜਤਾਈ ਕਿ ਜੇ ਇਸੇ ਤਰ੍ਹਾਂ ਹੀ ਹਰਿਆਣਾ ਕਮੇਟੀ ਵਿੱਚ ਚਲਦਾ ਰਿਹਾ ਤਾਂ ਧਰਮ ਪ੍ਰਚਾਰ ਦਾ ਭੱਠਾ ਬੈਠ ਜਾਵੇਗਾ ਜਿਸਨੂੰ ਕੇ ਜਥੇਦਾਰ ਦਾਦੂਵਾਲ ਨੇ ਮਿਹਨਤ ਨਾਲ ਲੀਹ ਤੇ ਲਿਆਂਦਾ ਹੈ ਅਤੇ ਵਿੱਚ ਜਿਸ ਕਰਕੇ ਇਹ ਵੱਖਰੀ ਕਮੇਟੀ ਬਣਾਈ ਗਈ ਹੈ ਕਮੇਟੀ ਬਹੁਤ ਪਿਛੜ ਜਾਵੇਗੀ ।ਉਹਨਾਂ ਆਖਿਆ ਕਮੇਟੀ ਪ੍ਰਧਾਨ ਅਤੇ ਉਸ ਦੇ ਗਰੁੱਪ ਦਾ ਇੱਕੋ ਇੱਕ ਕੰਮ ਜਥੇਦਾਰ ਦਾਦੂਵਾਲ ਨੂੰ ਭੰਡਣਾ ਹੀ ਰਹਿ ਗਿਆ ਹੈ ਅਤੇ ਸਮੂਹ ਸਿੱਖ ਸੰਗਤ ਵਿੱਚ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਅਤੇ ਅੱਧੇ ਤੋਂ ਵੱਧ ਮੁਲਾਜ਼ਮ ਆਪਣੀਆਂ ਧਰਮ ਪ੍ਰਚਾਰ ਵਿੱਚ ਨੌਕਰੀਆਂ ਛੱਡ ਗਏ ਹਨ ਅਤੇ ਦਾਸ ਸ਼ਹੀਦ ਪਰਿਵਾਰ ਵਿੱਚੋਂ ਹੁੰਦੇ ਹੋਏ ਇਹ ਸਭ ਸਹਿਣ ਨਾ ਕਰਦਾ ਹੋਇਆ ਇਸਤੀਫਾ ਦਿੰਦਾ ਹੈ।
Leave a Reply