ਗੁਰਜੀਤ ਔਜਲਾ-ਰਾਜਾ ਵੜਿੰਗ ਸਣੇ 8 ਸਾਂਸਦਾਂ ‘ਤੇ ਲੋਕ ਸਭਾ ‘ਚ ਵੱਡੀ ਕਾਰਵਾਈ

ਗੁਰਜੀਤ ਔਜਲਾ-ਰਾਜਾ ਵੜਿੰਗ ਸਣੇ 8 ਸਾਂਸਦਾਂ ‘ਤੇ ਲੋਕ ਸਭਾ ‘ਚ ਵੱਡੀ ਕਾਰਵਾਈ

ਸੈਸ਼ਨ ਦੇ ਬਾਕੀ ਸਮੇਂ ਲਈ ਸਸਪੈਂਡ ਅੱਜ ਲੋਕ ਸਭਾ ਵਿੱਚ (Parliament Budget session) ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਰਾਹੁਲ ਗਾਂਧੀ ਨੇ ਜਿਵੇਂ ਹੀ ਚੀਨ ਦਾ ਮੁੱਦਾ ਮੁੜ ਚੁੱਕਣਾ ਸ਼ੁਰੂ ਕੀਤਾ, ਉਵੇਂ ਹੀ ਸਦਨ ਵਿੱਚ ਹੰਗਾਮਾ ਹੋਣ ਲੱਗਾ। ਰਾਹੁਲ ਗਾਂਧੀ ਆਪਣੀ ਗੱਲ ਕਹਿਣ ‘ਤੇ ਅੜੇ ਰਹੇ ਪਰ ਭਾਸ਼ਣ ਪੂਰਾ ਨਹੀਂ ਹੋ ਸਕਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਇਸ ਦੌਰਾਨ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਦੇ ਟੁਕੜੇ ਉਛਾਲ ਦਿੱਤੇ। ਜਿਸ ਤੋਂ ਬਾਅਦ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਮੈਂਬਰਾਂ ‘ਤੇ ਸਦਨ (Parliament Budget session) ਵਿੱਚ ਕਾਗਜ਼ ਪਾੜਨ ਅਤੇ ਉਨ੍ਹਾਂ ਨੂੰ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਗੰਭੀਰ ਦੋਸ਼ਾਂ ਕਾਰਨ ਸੰਸਦ ਦੇ ਬਾਕੀ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕਾਂਗਰਸੀ ਸਾਂਸਦਾਂ ‘ਤੇ ਇਹ ਕਾਰਵਾਈ ਹੋਈ ਹੈ ਉਨ੍ਹਾਂ ‘ਚ ਸਾਂਸਦ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਡੀਨ ਕੁਰਿਆਕੋਸ, ਕਿਰਣ ਕੁਮਾਰ ਰੈੱਡੀ, ਵੈਂਕਟ ਰਮਨ, ਮਣਿਕਮ ਕਿਸ਼ੋਰ, ਪ੍ਰਸ਼ਾਂਤ ਪਡੋਲੇ ਤੇ ਹਿਬੀ ਈਡਨ ਦਾ ਨਾਮ ਸ਼ਾਮਿਲ ਹੈ। ਹੰਗਾਮੇ ਕਾਰਨ ਅੱਜ ਸਦਨ ਨਹੀਂ ਚੱਲ ਸਕਿਆ ਅਤੇ ਸੰਸਦ ਦੀ ਕਾਰਵਾਈ ਨੂੰ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।