ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ
- ਪੰਜਾਬ
- (Asia/Kolkata)
ਬਠਿੰਡਾ : ਐੱਸਐੱਸਡੀ ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐੱਨਐੱਸਐੱਸ ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ‘ਯੂਥ ਫਾਰ ਮਾਈ ਭਾਰਤ’ ਥੀਮ ਤਹਿਤ ਸੱਤ ਰੋਜ਼ਾ ਐੱਨਐੱਨਐੱਸ ਕੈਂਪ ਦੇ ਪੰਜਵੇਂ ਦਿਨ ਦੇ ਪਹਿਲੇ ਸ਼ੈਸ਼ਨ ਵਿਚ ਮੁੱਖ ਬੁਲਾਰੇ ਮੈਡਮ ਸੁਰਿੰਦਰ ਮੌਂਗਾ ਦੁਆਰਾ ਯੋਗਾ ਦਾ ਅਭਿਆਸ ਕਰਕੇ ਯੋਗ ਦੇ ਅਸਲੀ ਮੰਤਵ ਲਈ ਸਮਝਾਇਆ ਗਿਆ। ਦੂਸਰੇ ਸ਼ੈਸ਼ਨ ਵਿਚ ਟ੍ਰੀ ਲਵਰ ਸੁਸਾਇਟੀ ਨਾਲ ਜੁੜੇ ਹੋਏ ਹਰਦੀਪ ਸਿੰਘ ਤੱਗੜ ਨੇ ਨੌਜਵਾਨਾਂ ਨੂੰ ਐੱਨਐੱਸਐੱਸ ਨਾਲ ਜੁੜਕੇ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਅਤੇ ਚੰਗੇ ਕੰਮ ਲਈ ਪ੍ਰੇਰਿਤ ਕੀਤਾ।
ਇਨ੍ਹਾਂ ਨਾਲ ਆਏ ਕਮਲ ਕਾਂਤ ਅਤੇ ਉਨ੍ਹਾਂ ਦੀ ਧਰਮਪਤਨੀ ਮੈਡਮ ਤਨੂ ਵੱਲੋਂ ਭਾਰਤ ਨੂੰ ਪਲਾਸਟਿਕ ਮੁਕਤ ਕਰਨ ਲਈ ਵਲੰਟੀਅਰਾਂ ਨੂੰ ਕਿਹਾ ਕਿ ਭਾਰਤ ਬਹੁਤ ਸੋਹਣਾ ਦੇਸ਼ ਹੈ, ਜਿੱਥੇ ਹਰ ਰੁੱਤ ਮਾਣੀ ਜਾ ਸਕਦੀ ਹੈ, ਉਨ੍ਹਾਂ ਨੇ ਵਲੰਟੀਅਰਾਂ ਨੂੰ ਭਾਰਤ ਨੂੰ ਸਾਫ਼ ਸੁਥਰਾ ਅਤੇ ਖੁਬਸੂਰਤ ਰੱਖਣ ਲਈ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਘਰੇਲੂ ਪੁਰਾਣੀਆਂ ਵਸਤੂਆਂ ਤੋਂ ਸਜਾਵਟੀ ਅਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਬਣਾਉਣੀਆਂ ਸਿਖਾਈਆਂ। ਕੁੱਝ ਵਲੰਟੀਅਰਾਂ ਨੇ ਪੁਰਾਣੀਆਂ ਵਸਤਾਂ ਤੋਂ ਸਵਜਾਵਟੀ ਵਸਤਾਂ ਬਣਾਉਣ ਦਾ ਅਭਿਆਸ ਵੀ ਕੀਤਾ। ਤੀਜੇ ਸ਼ੈਸ਼ਨ ਵਿਚ ਹਰਪ੍ਰੀਤ ਸਿੰਘ ਬੈਣੀਪਾਲ ਨੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
Leave a Reply