ਮਹਾਪੰਚਾਇਤ ਮੋਗਾ ਵਿਖੇ ਵੱਡੀ ਪੱਧਰ ’ਤੇ ਭਰਾਂਗੇ ਹਾਜ਼ਰੀ : ਬੀਕੇਯੂ ਡਕੌਂਦਾ
- ਪੰਜਾਬ
- (Asia/Kolkata)
ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਸ਼ੇਖੂਪੁਰ ਜਥੇਬੰਦੀ ਦੇ ਦਫ਼ਤਰ ਵਿਖੇ ਕੀਤੀ, ਜਿਸ ’ਚ ਮੁੱਖ ਏਜੰਡਾ ਸੰਯੁਕਤ ਮੋਰਚੇ ਵੱਲੋਂ 9 ਜਨਵਰੀ ਨੂੰ ਮਹਾ ਪੰਚਾਇਤ ’ਚ ਜ਼ਿਲ੍ਹੇ ਦੀ ਹਾਜ਼ਰੀ ’ਚ ਵੱਖ-ਵੱਖ ਪਿੰਡਾਂ ਤੋਂ ਵੱਡੇ ਕਾਫ਼ਲੇ ਦੇ ਰੂਪ ’ਚ ਹਾਜ਼ਰੀ ਲਗਵਾਈ ਜਾਵੇਗੀ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਨੇ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਖੇਤੀ ਕਾਨੂੰਨਾਂ ਦਾ ਜੋ ਖਰੜਾ ਭੇਜਿਆ ਹੈ, ਉਸ ਦੇ ਵਿਰੋਧ ’ਚ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਤੇ ਪੁਲਿਸ ਵੱਲੋਂ ਅੱਤਿਆਚਾਰ ਕਰਨ ਅਤੇ ਐਮਐਸਪੀ ਦੀ ਲੜਾਈ ਲੜਦੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਜਾਨ ਦੀ ਸਰਕਾਰ ਵੱਲੋਂ ਕੋਈ ਪ੍ਰਵਾਹ ਨਾ ਕਰਨ ਕਰ ਕੇ ਸਰਕਾਰ ’ਤੇ ਦਬਾਅ ਬਣਾਉਣ ਲਈ ਸੰਯੁਕਤ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਤੇ ਬੀਕੇਯੂ ਡਕੌਂਦਾ ਜ਼ਿਲ੍ਹਾ ਕਪੂਰਥਲਾ ਮਹਾਪੰਚਾਇਤ ਦਾ ਹਿੱਸਾ ਬਣੇਗਾ।
Leave a Reply