ਦਿਗਜ਼ ਅਦਾਕਾਰ ਨਾਨਾ ਪਾਟੇਕਰ ਦਾ 76 ਸਾਲ ਦੀ ਉਮਰ 'ਚ ਦੇਹਾਂਤ, ਮੌਤ ਤੋਂ ਪਹਿਲਾਂ ਦੋਸਤ ਨੂੰ ਭੇਜਿਆ ਸੀ ਮੈਸੇਜ
- ਦੇਸ਼
- (Asia/Kolkata)
ਭਾਰਤੀ ਸਿਨੇਮਾ ਦੇ ਮਸ਼ਹੂਰ ਅਤੇ ਸੀਨੀਅਰ ਅਦਾਕਾਰ ਨਾਨਾ ਪਾਟੇਕਰ ਦਾ 76 ਸਾਲ ਦੀ ਉਮਰ ਵਿੱਚ ਵੀਰਵਾਰ ਤੜਕੇ ਗੋਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਅਚਾਨਕ ਵਾਪਰੀ ਇਸ ਘਟਨਾ ਨਾਲ ਬਾਲੀਵੁੱਡ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬੰਬੋਲਿਮ ਸਥਿਤ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ ਹੈ। ਮੌਤ ਤੋਂ ਪਹਿਲਾਂ ਦੋਸਤ ਨੂੰ ਭੇਜਿਆ ਸੀ ਮੈਸੇਜ ਪ੍ਰਾਪਤ ਜਾਣਕਾਰੀ ਅਨੁਸਾਰ ਨਾਨਾ ਪਾਟੇਕਰ ਨੇ ਵੀਰਵਾਰ ਤੜਕੇ ਲਗਭਗ 3:30 ਵਜੇ ਆਪਣੇ ਇੱਕ ਨਜ਼ਦੀਕੀ ਦੋਸਤ ਨੂੰ ਮੈਸੇਜ ਕਰਕੇ ਦੱਸਿਆ ਸੀ ਕਿ ਉਹ ਸਰੀਰਕ ਤੌਰ 'ਤੇ ਠੀਕ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਦੇ ਦੋਸਤ ਨੇ ਸਵੇਰੇ 4 ਵਜੇ ਦੇ ਕਰੀਬ ਇਹ ਮੈਸੇਜ ਦੇਖਿਆ ਅਤੇ ਤੁਰੰਤ ਡੋਨਾ ਪੌਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵੱਲ ਭੱਜੇ, ਜਿੱਥੇ ਪਾਟੇਕਰ ਇੱਕ ਦੇਖਭਾਲ ਕਰਨ ਵਾਲੇ (ਕੇਅਰਟੇਕਰ) ਨਾਲ ਰਹਿ ਰਹੇ ਸਨ। ਡਾਕਟਰਾਂ ਮੁਤਾਬਕ ਅਦਾਕਾਰ ਅਪਾਰਟਮੈਂਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਸੂਚਨਾ ਮਿਲਣ 'ਤੇ ਮਹਿਜ਼ ਪੰਜ ਮਿੰਟ ਦੀ ਦੂਰੀ 'ਤੇ ਸਥਿਤ ਹਸਪਤਾਲ ਤੋਂ ਐਂਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਐਂਬੂਲੈਂਸ ਦੇ ਅੰਦਰ ਹੀ ਇਲਾਜ ਸ਼ੁਰੂ ਕਰ ਦਿੱਤਾ ਗਿਆ। ਹਸਪਤਾਲ ਪਹੁੰਚਾਉਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਲਗਭਗ 45 ਮਿੰਟ ਤੱਕ ਸੀ.ਪੀ.ਆਰ. (CPR) ਵੀ ਦਿੱਤਾ, ਪਰ ਸਵੇਰੇ 5:10 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਸਪਤਾਲ ਦੇ ਸੀਨੀਅਰ ਡਾਕਟਰ ਸ਼ੇਖਰ ਸਾਲਕਰ ਅਨੁਸਾਰ ਮੈਡੀਕਲ-ਕਾਨੂੰਨੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਨਿਸ਼ਚਿਤ ਕਾਰਨਾਂ ਦਾ ਪਤਾ ਲੱਗੇਗਾ। 'ਪਤਾ ਨਹੀਂ ਕੱਲ੍ਹ ਮੈਂ ਰਹਾਂਗਾ ਜਾਂ ਨਹੀਂ' — 3 ਦਿਨ ਪਹਿਲਾਂ ਦਿੱਤਾ ਸੀ ਭਾਵੁਕ ਬਿਆਨ ਆਪਣੇ ਦੇਹਾਂਤ ਤੋਂ ਮਹਿਜ਼ ਤਿੰਨ ਦਿਨ ਪਹਿਲਾਂ (4 ਅਕਤੂਬਰ) ਨੂੰ ਨਾਨਾ ਪਾਟੇਕਰ ਨੇ ਡੋਨਾ ਪੌਲਾ ਵਿਖੇ 'ਸਮਰਾਟ ਕਲੱਬ ਇੰਟਰਨੈਸ਼ਨਲ' ਦੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ ਸੀ। ਉਸ ਸਮੇਂ ਉਨ੍ਹਾਂ ਦੇ ਬੋਲ ਅੱਜ ਸੱਚ ਸਾਬਤ ਹੋ ਗਏ। ਸਮਾਗਮ ਦੌਰਾਨ ਉਨ੍ਹਾਂ ਕਿਹਾ ਸੀ, "ਅਸੀਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ। ਪਤਾ ਨਹੀਂ ਮੈਂ ਕੱਲ੍ਹ ਇੱਥੇ ਰਹਾਂਗਾ ਜਾਂ ਨਹੀਂ। ਇਹ ਸਮਾਂ ਹਰ ਕਿਸੇ ਦੇ ਜੀਵਨ ਵਿੱਚ ਆਉਂਦਾ ਹੈ। ਪਰ ਉਹ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਮੈਂ ਉਹ ਕਰ ਪਾ ਰਿਹਾ ਹਾਂ ਜੋ ਮੈਂ ਕਰਨਾ ਚਾਹੁੰਦਾ ਹਾਂ? ਕੀ ਮੈਂ ਕੋਸ਼ਿਸ਼ ਕੀਤੀ ਹੈ?" ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਨੂੰ ਕੀਤਾ ਸੀ ਯਾਦ ਉਸੇ ਪ੍ਰੋਗਰਾਮ ਦੌਰਾਨ ਪਾਟੇਕਰ ਨੇ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਦੋਸਤ ਦਿਵੰਤ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਸੀ, "ਪਰੀਕਰ ਅਜਿਹੇ ਵਿਅਕਤੀ ਸਨ, ਜਿਨ੍ਹਾਂ 'ਤੇ ਮਾਣ ਕੀਤਾ ਜਾ ਸਕਦਾ ਹੈ। ਉਹ ਮੇਰੇ ਤੋਂ ਛੋਟੇ ਸਨ। ਮੈਂ ਹੁਣ 76 ਸਾਲ ਦਾ ਹਾਂ ਅਤੇ 77 ਦਾ ਹੋਣ ਵਾਲਾ ਹਾਂ, ਪਰ ਉਹ ਇੰਨੇ ਮਹਾਨ ਵਿਅਕਤੀ ਸਨ ਕਿ ਉਨ੍ਹਾਂ ਨੂੰ ਦੇਖ ਕੇ ਸਨਮਾਨ ਨਾਲ ਸਿਰ ਝੁਕ ਜਾਂਦਾ ਸੀ।" ਨਾਨਾ ਪਾਟੇਕਰ ਦੇ ਅਚਾਨਕ ਚਲੇ ਜਾਣ ਨਾਲ ਭਾਰਤੀ ਫਿਲਮ ਉਦਯੋਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ।
Leave a Reply