ਅਸ਼ੋਕ ਮਸਤੀ ਆਪ ਦੇ ਹਲਕਾ ਲਹਿਰਾ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਤੇ ਡਿੰਪਲ ਅਰੋੜਾ ਵਾਇਸ ਕੋਆਰਡੀਨੇਟਰ ਨਿਯੁਕਤ
- ਸੰਗਰੂਰ
- (Asia/Kolkata)
ਲਹਿਰਾਗਾਗਾ, (ਜਗਸੀਰ ਸਿੰਘ)- ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਸੋਸ਼ਲ ਮੀਡੀਆ ਨੂੰ ਮਜ਼ਬੂਤ ਕਰਨ ਲਈ ਅੱਜ ਹਲਕਾ ਲਹਿਰਾ ਤੋਂ ਆਮ ਆਦਮੀ ਪਾਰਟੀ ਨੇ ਅਸ਼ੋਕ ਮਸਤੀ ਨੂੰ ਹਲਕਾ ਲਹਿਰਾ ਤੋਂ ਪਾਰਟੀ ਦਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਡਿੰਪਲ ਅਰੋੜਾ ਨੂੰ ਵਾਇਸ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਨਵ ਨਿਯੁਕਤ ਹਲਕਾ ਲਹਿਰਾ ਦੇ ਕੋਆਰਡੀਨੇਟਰ ਅਸ਼ੋਕ ਮਸਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਅੰਦਰ ਪਾਰਟੀ ਦੀਆਂ ਸੋਸ਼ਲ ਮੀਡੀਆ ਟੀਮਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਮੈਨੂੰ ਹਲਕਾ ਲਹਿਰਾ ਤੋਂ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਮੈਂ ਅਤੇ ਮੇਰੀ ਟੀਮ ਦੇ ਸਾਥੀਆਂ ਵੱਲੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ,ਪ੍ਰਧਾਨ ਅਮਨ ਅਰੋੜਾ, ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾਂ ਹਾਂ ਕਿ ਉਨ੍ਹਾਂ ਨੇ ਮੇਰੇ ਜਿਹੇ ਮੱਧਵਰਗੀ ਪਰਿਵਾਰ ਦੇ ਮੈਂਬਰ ਨੂੰ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਹੈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮੁੜ ਤੋਂ ਇਹ ਸਾਬਤ ਕੀਤਾ ਹੈ ਕਿ ਪਾਰਟੀ ਮਿਹਨਤੀ ਆਗੂਆਂ ਨੂੰ ਸਮੇਂ ਸਿਰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਲਈ ਵਚਨਬੱਧ ਹੈ ਹਲਕਾ ਕੋਆਰਡੀਨੇਟਰ ਅਸ਼ੋਕ ਮਸਤੀ ਅਤੇ ਵਾਇਸ ਕੋਆਰਡੀਨੇਟਰ ਡਿੰਪਲ ਅਰੋੜਾ ਵੱਲੋਂ ਜਿਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਥੇ ਹੀ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ, ਸ਼੍ਰੀਮਤੀ ਸੀਮਾ ਗੋਇਲ ਪਤਨੀ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਅਤੇ ਇਨ੍ਹਾਂ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ, ਚੈਅਰਮੈਨ ਡਾਕਟਰ ਸ਼ੀਸ਼ਪਾਲ ਅਨੰਦ, ਪ੍ਰਿੰਸ ਗਰਗ ਹਲਕਾ ਇੰਚਾਰਜ ਟਰੇਡ ਵਿੰਗ ਲਹਿਰਾ, ਜੀਵਨ ਕੁਮਾਰ ਰੱਬੜ ਵਾਇਸ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਪੰਜਾਬ, ਮਨਜੀਤ ਮੱਖਣ ਪੀਏ ਐਡਵੋਕੇਟ ਗੋਰਵ ਗੋਇਲ, ਬਿੰਦਰ ਹਰਿਆਊ,ਪ੍ਰਧਾਨ ਰਕੇਸ਼ ਗਰਗ, ਰਕੇਸ਼ ਕੁਮਾਰ ਗੁਪਤਾ ਵਿੱਕੀ ਪੀਏ ਕੈਬਨਿਟ ਮੰਤਰੀ ਗੋਇਲ, ਲੱਕੀ ਗੋਇਲ,ਦੀਪੂ ਗੋਇਲ, ਸੀਨੀਅਰ ਆਗੂ ਗੁਰਲਾਲ ਸਿੰਘ, ਮਨਜੀਤ ਸ਼ਰਮਾ ਜੇਈ, ਪ੍ਰਧਾਨ ਰਾਜ ਸ਼ਰਮਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗੁਰਮੀਤ ਲਹਿਰਾ, ਬਰਿੰਦਰ ਬੰਟੀ ਗਿੱਲ, ਗੁਰਮੇਲ ਸਿੰਘ ਗਿੱਲ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਭੁਪੇਸ਼ ਮਸਤੀ ਆਦਿ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦਾਂ ਹਾਂ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੂੰ ਆਮ ਆਦਮੀ ਪਾਰਟੀ ਵੱਲੋਂ ਹਲਕਾ ਲਹਿਰਾਗਾਗਾ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਤੇ ਪ੍ਰਸਿੱਧ ਗਾਇਕ ਲਾਭ ਹੀਰਾ, ਮਸ਼ਹੂਰ ਗਾਇਕ ਲਵਲੀ ਨਿਰਮਾਣ ਧੂਰੀ, ਗਾਇਕ ਬਾਪੂ ਗੁਰਦਿਆਲ ਸਿੰਘ ਨਿਰਮਾਣ ਧੂਰੀ, ਪ੍ਰਸਿੱਧ ਗਾਇਕ ਰਣਜੀਤ ਮਣੀ, ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ,ਇੰ ਲੋਕ ਗਾਇਕ ਕਲਾ ਮੰਚ ਦੇ ਕੌਮੀ ਪ੍ਰਧਾਨ ਗਾਇਕ ਹਾਕਮ ਬੱਖਤੜੀਵਾਲਾ ਗਾਇਕਾ ਦਲਜੀਤ ਕੌਰ, ਗਾਇਕ ਜੋੜੀ ਬਲਵੀਰ ਚੋਟੀੇਆਂ, ਗਾਇਕਾ ਜੈਸਮੀਨ ਚੋਟੀਆਂ, ਗਾਇਕ ਜੋੜੀ ਅਰਸ਼ਦੀਪ ਚੋਟੀਆਂ ਗਾਇਕਾ ਆਰ ਨੂਰ, ਗਾਇਕ ਨਿਰਮਲ ਮਾਹਲਾ, ਗਾਇਕ ਜਸ ਡਸਕਾ, ਗਾਇਕ ਜਗਦੀਸ਼ ਡਸਕਾ, ਗਾਇਕ ਮੰਗਲ ਮੰਗੀ ਯਮਲਾ, ਗੀਤਕਾਰ ਮਸਤਾਕ ਲਸਾੜਾ,ਵੀਡੀਓ ਡਾਇਰੈਕਟਰ ਗੱਗੀ ਸਿੰਘ, ਗੁਰਪਿਆਰ ਸਿੰਘ ਕਾਲਵੰਨਜਾਰਾ ਪ੍ਰਧਾਨ ਐਸ ਸੀ ਵਿੰਗ ਹਲਕਾ ਲਹਿਰਾ, ਜੱਸੀ ਚੰਗਾਲੀਵਾਲਾ,ਅਤੇ ਹੋਰ ਵੀ ਵੱਖ ਵੱਖ ਖੇਤਰ ਦੀਆਂ ਹਸਤੀਆਂ ਵੱਲੋਂ ਅਸ਼ੋਕ ਮਸਤੀ ਨੂੰ ਵਧਾਈਆਂ ਦਿੱਤੀਆਂ ਗਈਆਂ ਨਵ ਨਿਯੁਕਤ ਸੋਸ਼ਲ ਮੀਡੀਆ ਕੋਆ ਅਸ਼ੋਕ ਮਸਤੀ ਨੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਸ ਦੀ ਸਮੁੱਚੀ ਟੀਮ ਵਲੋਂ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਨਗੇ।
Leave a Reply