ਸਾਬਕਾ ਮੰਤਰੀ ਦੇ ਘਰ ED ਦੀ ਰੇਡ, ਸਿਆਸੀ ਹਲਕਿਆਂ ‘ਚ ਹਲਚਲ

ਸਾਬਕਾ ਮੰਤਰੀ ਦੇ ਘਰ ED ਦੀ ਰੇਡ, ਸਿਆਸੀ ਹਲਕਿਆਂ ‘ਚ ਹਲਚਲ

ਅੱਜ ਸਵੇਰੇ (Breaking) ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ‘ਤੇ ਈ. ਡੀ. ਅਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੀ ਖਬਰ ਸ੍ਹਾਮਣੇ ਆਈ ਹੈ। ਇਹ ਛਾਪੇਮਾਰੀ ਕਿਉਂ ਕੀਤੀ ਗਈ ਹੈ ਏਜੰਸੀਆਂ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਪਰ ਅਧਿਕਾਰੀ ਰਿਹਾਇਸ਼ ‘ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਦੱਸ ਦੇਈਏ ਕਿ ਸੁੰਦਰ ਸ਼ਾਮ ਅਰੋੜਾ ਪਹਿਲਾਂ ਹੀ ਡਬਲ ਕਰਪਸ਼ਨ ਮਾਮਲੇ ’ਚ ਫਸੇ ਹੋਏ ਹਨ।