ਬਜਟ ਸੈਸ਼ਨ ਦੌਰਾਨ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਵਿਧਾਨ ਸਭਾ ਵਿੱਚ ਨਿੰਦਾ ਮਤਾ ਪਾਸ

ਬਜਟ ਸੈਸ਼ਨ ਦੌਰਾਨ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਵਿਧਾਨ ਸਭਾ ਵਿੱਚ ਨਿੰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਚੌਥੇ ਦਿਨ ਦੀ ਕਾਰਵਾਈ ਜਾਰੀ ਹੈ। ਵਿਧਾਨ ਸਭਾ ਵਿੱਚ ਉਸ ਵੇਲੇ ਜਬਰਦਸਤ ਹੰਗਾਮਾ ਹੋਇਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਇੰਟਰਵਿਊ ਦੌਰਾਨ ਔਰਤਾਂ ਬਾਰੇ ਦਿੱਤੇ ਗਏ ਬਿਆਨ ਦਾ ਮੁੱਦਾ ਸਦਨ ਵਿੱਚ ਉੱਠਿਆ। ਜਿਸਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੀ ਪਾਈ ਪੋਸਟ ਸੰਬੰਧੀ ਸਦਨ ਵਿਚ ਨਿੰਦਾ ਮਤਾ ਪੇਸ਼ ਕੀਤਾ ਗਿਆ। ਫਿਰ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿਚ ਸਪੀਕਰ ਨੇ ਇਸ ਮੁੱਦੇ ‘ਤੇ ਵੋਟਿੰਗ ਕਰਵਾਈ, ਕੀ “ਹਾਂ” ਵਿਚ ਵੋਟ ਪਾਉਣੀ ਹੈ ਜਾਂ “ਨਹੀਂ” ਵਿਚ। ਜਦੋਂ ਸਪੀਕਰ ਨੇ ਪੋਸਟ ਲਈ ਵੋਟ ਪਾਉਣ ਵਾਲਿਆਂ ਨੂੰ ਵੋਟ ਪਾਉਣ ਲਈ ਕਿਹਾ, ਤਾਂ ਸੱਤਾਧਾਰੀ ਧਿਰ ਨੇ ਉੱਚੀ ਆਵਾਜ਼ ਵਿਚ “ਹਾਂ” ਦਾ ਨਾਅਰਾ ਮਾਰਿਆ। ਹਾਲਾਂਕਿ ਵਿਰੋਧੀ ਧਿਰ ਨੇ “ਨਹੀਂ” ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਚੁੱਪ ਰਹੀ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਾਂ ਤਾਂ “ਹਾਂ” ਕਹਿਣਾ ਚਾਹੀਦਾ ਹੈ ਜਾਂ “ਨਹੀਂ”। ਫਿਰ ਸਪੀਕਰ ਨੇ ਕਿਹਾ ਕਿ ਚੁੱਪ ਨਾ ਸਮਝਿਆ ਜਾਣਾ ਚਾਹੀਦਾ। ਫਿਰ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ।