ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 170ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ
- ਫਗਵਾੜਾ
- (Asia/Kolkata)
*ਸਮਾਜ ਸੇਵਕ ਵਿਜੈ ਕੁਮਾਰ ਕਨੌਜੀਆ ਨੇ ਕਰਵਾਈ ਆਰੰਭਤਾ
ਫਗਵਾੜਾ (ਅਸ਼ੋਕ ਸ਼ਰਮਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਸ. ਅਜੀਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮਰਪਿਤ 170ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਰਾਸ਼ਨ ਵੰਡਣ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਕਨੌਜੀਆ ਮਹਾਸਭਾ ਫਗਵਾੜਾ ਦੇ ਪ੍ਰਧਾਨ ਵਿਜੈ ਕੁਮਾਰ ਕਨੌਜੀਆ ਨੇ ਕਰਵਾਈ। ਉਹਨਾਂ ਨੇ 20 ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਦੀ ਵੰਡ ਕਰਦਿਆਂ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਨੇ ਹਾਜਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਛੋਟੇ-ਛੋਟੇ ਸਮਾਜ ਸੇਵਾ ਦੇ ਕੰਮ ਕਰਦੇ ਰਹਿਣ ਲਈ ਪ੍ਰੇਰਿਆ। ਸਮਾਗਮ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਰੀਬ 16 ਸਾਲਾਂ ਤੋਂ ਨਿਰੰਤਰ ਜਾਰੀ ਹੈ। ਜਿਸ ਵਿੱਚ ਸਵ. ਅਜੀਤ ਸਿੰਘ ਢਿੱਲੋਂ ਦੇ ਪਰਿਵਾਰ ਦਾ ਵੱਡਮੁੱਲਾ ਯੋਗਦਾਨ ਮਿਲਦਾ ਹੈ। ਜੋ ਆਪਣੇ ਜੀਵਨ ਕਾਲ ਦੌਰਾਨ ਸਮਾਜ ਸੇਵਾ ਨੂੰ ਸਮਰਪਿਤ ਰਹੇ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ। ਪ੍ਰੇਮ ਨਗਰ ਮੁਹੱਲੇ ਦੇ ਵਿਕਾਸ ਵਿਚ ਵੀ ਉਹਨਾਂ ਨੇ ਹਮੇਸ਼ਾ ਵੱਧ-ਚੜ੍ਹ ਕੇ ਯਤਨ ਕੀਤੇ। ਇਸ ਮੌਕੇ ਐਸ.ਸੀ.ਚਾਵਲਾ,ਰਾਜਕੁਮਾਰ ਕਨੌਜੀਆ,ਮਨੀਸ਼ ਕਨੌਜੀਆ,ਬਿ੍ਰਜ ਭੂਸ਼ਣ,ਰਾਮ ਲੁਭਾਇਆ,ਮੋਹਨ ਲਾਲ ਤਨੇਜਾ, ਅਸ਼ਵਨੀ ਸ਼ਰਮਾ ਬਬਲੀ,ਬਿ੍ਰਜ ਮੋਹਨ ਪੁਰੀ ਆਦਿ ਹਾਜਰ ਸਨ।
Leave a Reply