ਵਿਦੇਸ਼ੀ ਸੈਲਾਨੀ ਨਾਲ ਬਦਸਲੂਕੀ, ਰਾਜਸਥਾਨ 'ਚ ਹੋਇਆ ਬਲਾਤਕਾਰ

ਵਿਦੇਸ਼ੀ ਸੈਲਾਨੀ ਨਾਲ ਬਦਸਲੂਕੀ, ਰਾਜਸਥਾਨ 'ਚ ਹੋਇਆ ਬਲਾਤਕਾਰ

ਰਾਜਸਥਾਨ : ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਵਿਦੇਸ਼ੀ ਸੈਲਾਨੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਇਸ ਸਮੇਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਹਿਰ ਦੇ ਇੱਕ ਕੈਫ਼ੇ ਵਿੱਚ ਆਯੋਜਿਤ ਇੱਕ ਪਾਰਟੀ ਵਿੱਚ ਗਈ ਸੀ।

ਇਹ ਘਟਨਾ ਸ਼ਹਿਰ ਦੇ ਬੜਗਾਓਂ ਥਾਣਾ ਖੇਤਰ ਦੀ ਹੈ। ਲੜਕੀ ਫ਼ਰਾਂਸ ਦੀ ਰਹਿਣ ਵਾਲੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਸਪੀ ਕੈਲਾਸ਼ਚੰਦਰ ਅਤੇ ਬੜਗਾਓਂ ਥਾਣਾ ਅਧਿਕਾਰੀ ਪੂਰਨ ਸਿੰਘ ਹਸਪਤਾਲ ਪਹੁੰਚੇ।

ਐਫ਼ਆਈਆਰ ਵਿੱਚ ਪੀੜਤਾ ਨੇ ਕਿਹਾ ਕਿ ਸੋਮਵਾਰ ਨੂੰ ਬਡਗਾਓਂ ਥਾਣਾ ਖੇਤਰ ਦੇ ਟਾਈਗਰ ਹਿੱਲ ਵਿਖੇ ਸਥਿਤ ਦ ਗ੍ਰੀਕ ਫ਼ਾਰਮ ਕੈਫ਼ੇ ਐਂਡ ਰੈਸਟਰੋ ਵਿੱਚ ਇੱਕ ਪਾਰਟੀ ਚੱਲ ਰਹੀ ਸੀ। ਪੀੜਤ ਵੀ ਉੱਥੇ ਗਈ ਸੀ। ਪਾਰਟੀ ਤੋਂ ਬਾਅਦ, ਇੱਕ ਨੌਜਵਾਨ ਉਸ ਨੂੰ ਜ਼ਬਰਦਸਤੀ ਬਾਹਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਪੁਲਿਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਪੀੜਤ ਨੇ ਸਾਰੀ ਘਟਨਾ ਡੀਐਸਪੀ ਨੂੰ ਦੱਸੀ ਹੈ। ਪੁਲਿਸ ਇਸ ਮਾਮਲੇ ਵਿੱਚ ਕੈਫ਼ੇ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

#RajasthanRapeCase #TouristSafety #FrenchTouristAssault #JusticeForWomen #CrimeAgainstWomen #WomensSafety #StopRape #RajasthanNews #IndiaTourismCrisis #HumanRights