ਟੋਰਾਂਟੋ ਦੇ ਮਾਲਟਨ ਗੁਰਦੁਆਰੇ ’ਚ ਕੱਢੀ ਹਿੰਦੂ ਵਿਰੋਧੀ ਪਰੇਡ, 8 ਲੱਖ ਹਿੰਦੂਆਂ ਨੂੰ ਵਾਪਸ ਭਾਰਤ ਭੇਜਣ ਦੀ ਮੰਗ

ਟੋਰਾਂਟੋ ਦੇ ਮਾਲਟਨ ਗੁਰਦੁਆਰੇ ’ਚ ਕੱਢੀ ਹਿੰਦੂ ਵਿਰੋਧੀ ਪਰੇਡ, 8 ਲੱਖ ਹਿੰਦੂਆਂ ਨੂੰ ਵਾਪਸ ਭਾਰਤ ਭੇਜਣ ਦੀ ਮੰਗ

ਟੋਰਾਂਟੋ : ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਨੇ ਐਤਵਾਰ (ਸਥਾਨਕ ਸਮੇਂ) ਨੂੰ ਕੈਨੇਡਾ ਦੇ ਟੋਰਾਂਟੋ ਦੇ ਮਾਲਟਨ ਗੁਰਦੁਆਰੇ ਵਿੱਚ ਇੱਕ ਹਿੰਦੂ ਵਿਰੋਧੀ ਪਰੇਡ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਪੁੱਛਿਆ ਕਿ ਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਗਰਮਖ਼ਿਆਈਆਂ ਨਾਲ ਨਜਿੱਠਣ ’ਚ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੱਖਰੇ ਹੋਣਗੇ। ਐਕਸ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ, ਬੋਰਡਮੈਨ ਨੇ ਕਿਹਾ, ‘‘ਸਾਡੀਆਂ ਸੜਕਾਂ ’ਤੇ ਹਮਲਾ ਕਰ ਰਹੇ ਜੇਹਾਦੀਆਂ ਨੇ ਸਮਾਜਿਕ ਤਾਣੇ-ਬਾਣੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਅਤੇ ਕਿਸੇ ਵੀ ਯਹੂਦੀ ਨੂੰ ਧਮਕਾ ਰਹੇ ਹਨ। ਪਰ ਗਰਖ਼ਿਆਲੀ ਸਮਾਜ ਲਈ ਸਭ ਤੋਂ ਘਿਣਾਉਣੇ ਵਿਦੇਸ਼ੀ ਫੰਡ ਵਾਲੇ ਖ਼ਤਰੇ ਵਜੋਂ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦੇ ਰਹੇ ਹਨ। ਕੀ ਕੈਨੇਡਾ ਦੇ ਨਵੇਂ ਪੀਐਮ ਮਾਰਕ ਕਾਰਨੀ ਜਸਟਿਨ ਟਰੂਡੋ ਤੋਂ ਵੱਖਰੇ ਹੋਣਗੇ?’’ 

ਉਨ੍ਹਾਂ ਇਹ ਬਿਆਨ ਐਕਸ ’ਤੇ ਸ਼ਾਨ ਬਿੰਦਾ ਨਾਮ ਦੇ ਇੱਕ ਯੂਜ਼ਰ ਦੁਆਰਾ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਜਵਾਬ ਵਿੱਚ ਦਿੱਤਾ। ਪੋਸਟ ਵਿੱਚ, ਬਿੰਦਾ ਨੇ ਜ਼ਿਕਰ ਕੀਤਾ ਕਿ ਮਾਲਟਨ ਗੁਰਦੁਆਰੇ ਵਿੱਚ ਗਰਮਖ਼ਿਆਲੀ ਸਮੂਹ ਨੇ 800,000 ਹਿੰਦੂਆਂ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਅਤੇ ਇਸਨੂੰ ‘ਗਰਮਖ਼ਿਆਲੀ ਅਤਿਵਾਦੀ ਸਮੂਹ ਵੱਲੋਂ ਹਿੰਦੂ ਵਿਰੋਧੀ ਨਫ਼ਰਤ’ ਕਰਾਰ ਦਿਤਾ।  ਬਿੰਦਾ ਨੇ ਪੋਸਟ ਕੀਤਾ, ‘‘ਮਾਲਟਨ ਗੁਰਦੁਆਰੇ (ਟੋਰਾਂਟੋ) ਵਿਖੇ ਕੇ-ਗੈਂਗ 800,000 ਹਿੰਦੂਆਂ - ਜਿਨ੍ਹਾਂ ਦੇ ਜੀਵੰਤ ਭਾਈਚਾਰੇ ਤ੍ਰਿਨੀਦਾਦ, ਗੁਆਨਾ, ਸੂਰੀਨਾਮ, ਜਮੈਕਾ, ਦੱਖਣੀ ਅਫ਼ਰੀਕਾ, ਨੀਦਰਲੈਂਡ, ਮਲੇਸ਼ੀਆ, ਸ਼੍ਰੀਲੰਕਾ, ਸਿੰਗਾਪੁਰ, ਕੀਨੀਆ ਅਤੇ ਹੋਰ ਥਾਵਾਂ ’ਤੇ ਫੈਲੇ ਹੋਏ ਹਨ - ਨੂੰ ‘ਹਿੰਦੁਸਤਾਨ’ ਭੇਜਣ ਦੀ ਬੇਸ਼ਰਮੀ ਨਾਲ ਮੰਗ ਕਰ ਰਿਹਾ ਹੈ। ਇਹ ਭਾਰਤ ਸਰਕਾਰ ਵਿਰੁੱਧ ਵਿਰੋਧ ਨਹੀਂ ਹੈ; ਇਹ ਗਰਮਖ਼ਿਆਲੀ ਅਤਿਵਾਦੀ ਸਮੂਹ ਵੱਲੋਂ ਹਿੰਦੂ ਵਿਰੋਧੀ ਨਫ਼ਰਤ ਹੈ, ਜੋ ਕੈਨੇਡਾ ਦੇ ਸਭ ਤੋਂ ਘਾਤਕ ਹਮਲੇ ਲਈ ਬਦਨਾਮ ਹੈ, ਫਿਰ ਵੀ ਹੰਕਾਰੀ ਢੰਗ ਨਾਲ ਰਹਿਣ ਦੇ ਅਧਿਕਾਰ ਦਾ ਦਾਅਵਾ ਕਰ ਰਿਹਾ ਹੈ। #ਖ਼ਾਲਿਸਤਾਨ ਅਤਿਵਾਦ।’’ 

ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਹਿੰਦੂ ਵਿਰੋਧੀ ਪਰੇਡ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸੱਤਾਧਾਰੀ ਲਿਬਰਲ ਪਾਰਟੀ ਦੇ ਰਾਸ਼ਟਰੀ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਤੋਂ ਕੁਝ ਦਿਨ ਬਾਅਦ ਹੋਈ ਹੈ। 

#TorontoProtest #MaltonGurdwara #AntiHinduParade #CanadaHateSpeech #ReligiousTensions #CommunityConflict #HinduSikhRelations #CanadaNews