ਭਾਰਤ ਨੇ Rafale ਫਾਈਟਰ ਜਹਾਜ਼ਾਂ ਦੇ ਨਵੇਂ ਬੈਚ ਦੀ ਖਰੀਦ ਨੂੰ ਹਰੀ ਝੰਡੀ

ਭਾਰਤ ਨੇ Rafale ਫਾਈਟਰ ਜਹਾਜ਼ਾਂ ਦੇ ਨਵੇਂ ਬੈਚ ਦੀ ਖਰੀਦ ਨੂੰ ਹਰੀ ਝੰਡੀ

ਭਾਰਤੀ ਹਵਾਈ ਸੈਨਾ ਦੀ ਤਾਕਤ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ। ਇਸ ਦੇ ਲਈ ਮੋਦੀ (Modi) ਸਰਕਾਰ ਨੇ ਨਵੇਂ ਰਾਫੇਲ ਜੈੱਟਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੂਰੀ ਦੁਨੀਆ ਨੇ ਪਿਛਲੇ ਸਾਲ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਫਾਈਟਰ ਜੈੱਟ ਰਾਫੇਲ ਦਾ ਦਮ ਦੇਖਿਆ ਸੀ ਕਿ ਕਿਵੇਂ ਭਾਰਤ ਨੇ ਪਾਕਿਸਤਾਨ ‘ਤੇ ਆਪਣਾ ਹਵਾਈ ਦਬਦਬਾ ਬਣਾਇਆ। ਇਸ ਸੌਦੇ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਰੱਖਿਆ ਖਰੀਦ ਯੋਜਨਾਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਨਵੇਂ ਰਾਫੇਲ ਜੈੱਟਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਨੇ ਛੇ ਪੀ-8ਆਈ ਜਹਾਜ਼ਾਂ ਦੇ ਨਾਲ-ਨਾਲ 114 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸੌਦਾ ਲਗਭਗ ₹3.25 ਲੱਖ ਕਰੋੜ ਦਾ ਹੈ। ਮਾਡਰਨ AESA ਰਡਾਰ ਸਿਸਟਮ, ਲੌਂਗ-ਰੇਂਜ Meteor ਮਿਜ਼ਾਈਲ, SCALP ਸਟੀਲਥ ਕਰੂਜ਼ ਮਿਜ਼ਾਈਲ, ਉੱਨਤ ਇਲੈਕਟ੍ਰਾਨਿਕ ਵਾਰਫੇਅਰ ਸੂਟ ਤਕਨੀਕਾਂ ਦੇ ਕਾਰਨ ਰਾਫੇਲ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ, ਦੋਵੇਂ ਤਰ੍ਹਾਂ ਦੇ ਮਿਸ਼ਨ ਨੂੰ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਅੰਜਾਮ ਦੇ ਸਕਦਾ ਹੈ।