ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਵੀ ਕਈ ਉਡਾਣਾਂ ਪ੍ਰਭਾਵਿਤ

ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਵੀ ਕਈ ਉਡਾਣਾਂ ਪ੍ਰਭਾਵਿਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ‘ਤੇ ਤਕਨੀਕੀ ਖਰਾਬੀ ਦਾ ਅਸਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਵੀ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਤੋਂ ਦਿੱਲੀ ਲਈ ਦਸ ਅਤੇ ਚੰਡੀਗੜ੍ਹ ਤੋਂ ਦਿੱਲੀ ਲਈ ਦੋ ਉਡਾਣਾਂ ਪ੍ਰਭਾਵਿਤ ਹੋਈਆਂ। ਅੰਮ੍ਰਿਤਸਰ ਤੋਂ ਇੰਡੀਗੋ ਦੀ ਉਡਾਣ 6E2506 ਸਵੇਰੇ 6:05 ਵਜੇ ਦੀ ਬਜਾਏ ਸਵੇਰੇ 7:08 ਵਜੇ ਰਵਾਨਾ ਹੋਈ। ਏਅਰ ਇੰਡੀਆ ਦੀ ਉਡਾਣ AI1884 ਸਵੇਰੇ 7:55 ਵਜੇ ਦੀ ਬਜਾਏ ਦੁਪਹਿਰ 1:00 ਵਜੇ ਰਵਾਨਾ ਹੋਈ।


ਚੰਡੀਗੜ੍ਹ ਤੋਂ ਏਅਰ ਇੰਡੀਆ ਦੀ ਉਡਾਣ AI1862 ਸਵੇਰੇ 8:45 ਵਜੇ ਦੀ ਬਜਾਏ 11:17 ਵਜੇ ਰਵਾਨਾ ਹੋਈ ਅਤੇ ਇੰਡੀਗੋ ਦੀ ਉਡਾਣ 6E2195 ਦੁਪਹਿਰ 12:35 ਵਜੇ ਦੀ ਬਜਾਏ 03:45 ਵਜੇ ਰਵਾਨਾ ਹੋਈ। ਇਸ ਦੌਰਾਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।


ਦੱਸ ਦਈਏ ਕਿ ਅੱਜ ਦਿੱਲੀ ਹਵਾਈ ਅੱਡੇ ‘ਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਸਿਸਟਮ ਵਿੱਚ ਇੱਕ ਤਕਨੀਕੀ ਖਰਾਬੀ ਆ ਗਈ। ਕੁਝ ਮਿੰਟਾਂ ਵਿੱਚ ਹੀ 200 ਦੇ ਕਰੀਬ ਉਡਾਣਾਂ ਪ੍ਰਭਾਵਿਤ ਹੋਈਆਂ। ਬਹੁਤ ਸਾਰੇ ਜਹਾਜ਼ ਰਨਵੇਅ ‘ਤੇ ਹੀ ਖੜ੍ਹੇ ਰਹੇ, ਅਤੇ ਸੈਂਕੜੇ ਯਾਤਰੀ ਘੰਟਿਆਂ ਤੱਕ ਟਰਮੀਨਲ ‘ਤੇ ਫਸੇ ਰਹੇ। ਇਸ ਦੌਰਾਨ ਏਅਰ ਇੰਡੀਆ ਅਤੇ ਇੰਡੀਗੋ ਨੇ ਯਾਤਰੀਆਂ ਨੂੰ ਦਿੱਲੀ ਜਾਣ ਵਾਲੀਆਂ ਉਡਾਣਾਂ ਵਿੱਚ ਚੜ੍ਹਨ ਤੋਂ ਪਹਿਲਾਂ ਉਡਾਣ ਦੇ ਸਮੇਂ ਦੀ ਜਾਂਚ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਵੀ ਬਹੁਤ ਸਾਰੀਆਂ ਉਡਾਣਾਂ ਦੋ ਤੋਂ ਚਾਰ ਘੰਟੇ ਲੇਟ ਹਨ।