ਅੱਖਾਂ ਦੇ ਮੁਫਤ ਜਾਂਚ ਕੈਂਪ ਦੌਰਾਨ 379 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

ਅੱਖਾਂ ਦੇ ਮੁਫਤ ਜਾਂਚ ਕੈਂਪ ਦੌਰਾਨ 379 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

(ਇੰਦਰਜੀਤ) ਓੰਕਾਰ ਸਿੰਘ ਖੱਖ ਯੂਐਸਏ ਵੱਲੋਂ ਸਵ. ਅਵਤਾਰ ਸਿੰਘ ਖੱਖ, ਸਵ. ਜਗਦੀਸ਼ ਸਿੰਘ ਖੱਖ,ਸਵ. ਬਿੰਦਰ ਸਿੰਘ ਲੀਡਰ ਮਾਨਾ ਤਲਵੰਡੀ ਦੀ ਯਾਦ ਵਿੱਚ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈੱਕ ਅੱਪ ਕੈਂਪ ਗੁਰਦੁਆਰਾ ਬਾਬਾ ਡਕੇਰਾ ਸਾਹਿਬ ਪਿੰਡ ਕੁੱਦੋਵਾਲ ਵਿਖੇ ਲਗਾਇਆ ਗਿਆ ।ਅੱਖਾਂ ਦੇ ਕੈਂਪ ਦੌਰਾਨ ਡਾਕਟਰ ਪੀਯੂਸ਼ ਸੂਦ ਨੈਸ਼ਨਲ ਆਈ ਕੇਅਰ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਵਲੋਂ 379 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, 31 ਮਰੀਜ਼ਾਂ ਨੂੰ ਅਪ੍ਰੇਸ਼ਨ ਵਾਸਤੇ ਚੁਣਿਆ ਗਿਆ। ਇਸ ਮੌਕੇ ਤੇ ਹਰਵਿੰਦਰ ਸਿੰਘ ਵਿਰਕ ਐਸਐਸਪੀ ਜਲੰਧਰ ਅਤੇ ਗੈਰੀ ਮੱਲੀ ਯੂਐਸਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਗੈਰੀ ਮੱਲ੍ਹੀ ਨੇ ਪ੍ਰਵਾਸੀ ਵੀਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਮਾਜ ਸੇਵਾ ਦੇ ਅਜਿਹੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਹਰਜਿੰਦਰ ਸਿੰਘ ਦਿਆਲਪੁਰ ਸਰਪੰਚ,ਸੁਖਜਿੰਦਰ ਸਿੰਘ ਸੁੱਖਾ ਸਰਪੰਚ ਕੁੱਦੋਵਾਲ, ਉਂਕਾਰ ਸਿੰਘ ਯੂਐਸਏ, ਅਨਮੋਲਪ੍ਰੀਤ ਸਿੰਘ ਖੱਖ,ਗੈਰੀ ਮੱਲ੍ਹੀ, ਬਲਕਾਰ ਸਿੰਘ ਖੱਖ, ਨਵਨੀਤ ਸਿੰਘ ਛੀਨਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ, ਸੁਖਜਿੰਦਰਜੀਤ ਸਿੰਘ ਨੰਬਰਦਾਰ, ਗੁਰਦੀਪ ਸਿੰਘ ਬੁੱਟਰ,ਜੀਵਨ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਪੱਤੜ,ਨੱਥਾ ਸਿੰਘ ਖੱਖ ਦਿਆਲਪੁਰ,ਜੋਗਾ ਸਿੰਘ ਫੁੱਲ, ਅਮਰਜੀਤ ਸਿੰਘ ਸਾਬਕਾ ਸਰਪੰਚ,ਭੋਲੂ ਕੁੱਦੋਵਾਲ,ਸਾਧੂ ਸਿੰਘ, ਅਵਤਾਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ,ਬਲਕੀਰਤ ਮਨਾਰਿਆ, ਰਮਿੰਦਰ ਸਿੰਘ ਡੋਗਰਾਂਵਾਲ, ਉਂਕਾਰ ਨੌਗੱਜਾ, ਅਮਰਿੰਦਰ ਪੱਡਾ, ਨਵਤੇਜ ਕੌਰ ਖੱਖ,ਗੁਰਬਾਜ ਸਿੰਘ,ਅਮਰੀਕ ਸਿੰਘ, ਬਿੱਟੂ ਸਰਪੰਚ ਭੀਖਾ ਨੰਗਲ,ਮੰਗਾ ਖਾਲਸਾ ਧੀਰਪੁਰ ਆਦਿ ਹਾਜ਼ਰ ਸਨ