ਧਾਰਮਿਕ ਗੀਤ ਤੇਰੇ ਚੋਜ ਨਿਆਰੇ, ਅੱਜ ਰਿਲੀਜ਼ ਹੋਵੇਗਾ - ਗਾਇਕ ਮਨਿੰਦਰ ਗਰੇਵਾਲ

ਧਾਰਮਿਕ ਗੀਤ ਤੇਰੇ ਚੋਜ ਨਿਆਰੇ, ਅੱਜ ਰਿਲੀਜ਼ ਹੋਵੇਗਾ - ਗਾਇਕ ਮਨਿੰਦਰ ਗਰੇਵਾਲ

ਜੋਧਾਂ (ਮਨਦੀਪ) ਆਪਣੇ ਪਹਿਲਾਂ ਰਿਲੀਜ਼ ਕੀਤੇ ਗੀਤਾਂ ਸੇਵਾ ਪਾਣੀ ਦੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਫੈਨ ਮੂਸੇ ਵਾਲੇ ਦੇ ਅਤੇ ਲਲਕਾਰਾ ਆਦਿ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਸ਼ੰਸਕਾਂ ਦੀ ਸੇਵਾ ਕਰ ਰਹੇ ਪਿੰਡ ਗੁੱਜਰਵਾਲ ਦੇ ਗਾਇਕ ਮਨਿੰਦਰ ਗਰੇਵਾਲ (ਰਿੱਕੀ) ਦਾ ਨਵਾਂ ਧਾਰਮਿਕ ਗੀਤ ਤੇਰੇ ਚੋਜ ਨਿਆਰੇ, ਅੱਜ 3 ਜਨਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗਾਇਕ ਮਨਿੰਦਰ ਗਰੇਵਾਲ ਨੇ ਦੱਸਿਆ ਕਿ ਨਾਮਵਰ ਗੀਤਕਾਰ ਸਰਬਜੀਤ ਮੰਗਲੀ ਦੇ ਲਿਖੇ ਇਸ ਗੀਤ ਦਾ ਮਿਊਜ਼ਿਕ ਭਾਈ ਉਦੈ ਰਾਜ ਸਿੰਘ ਖਾਲਸਾ ਨੇ ਤਿਆਰ ਕੀਤਾ ਹੈ। ਭਲਕੇ ਇਹ ਗੀਤ ਯੂ ਟਿਊਬ ਤੇ ਵੀ ਰਿਲੀਜ਼ ਕਰ ਦਿੱਤਾ ਜਾਵੇਗਾ। ਮਨਿੰਦਰ ਗਰੇਵਾਲ ਨੂੰ ਗਾਇਕੀ ਖੇਤਰ ਵਿਚ ਹਰਵਿੰਦਰ ਸਿੰਘ, ਹਿੰਮਤ ਸਿੰਘ ਫੱਲੇਵਾਲ ਸਟੂਡੀਓ ਵਾਲੇ, ਹਰਜੋਤ ਸਿੰਘ, ਜੋਤੀ ਗਰੇਵਾਲ, ਲੇਖਕ ਮਨਦੀਪ ਸਰੋਏ, ਸਰੋਏ ਡੀ ਜੇ ਈਵੈਂਟ ਗੁੱਜਰਵਾਲ, ਸਰਬਜੀਤ ਸਿੰਘ ਸੋਨੂੰ, ਦੀਪਕ ਸਿੰਘ ਆਦਿ ਵਲੋਂ ਨਿਰੰਤਰ ਸਹਿਯੋਗ ਦਿੱਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਕਿ ਮਨਿੰਦਰ ਗਰੇਵਾਲ ਦਾ ਇਹ ਧਾਰਮਿਕ ਗੀਤ ਵੀ ਸੰਗੀਤਕ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇ।