Daily Suraj

ਪੰਜਾਬੀ

ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਡਾ ਅੰਬੇਡਕਰ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਡਾ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਤੇ ਪ੍ਰਸ਼ਨ ਪ੍ਰਤੀਯੋਗਤਾ 30 ਅਗਸਤ ਨੂੰ--ਰਾਮ ਪ੍ਰਕਾਸ਼

18 Aug, 2026 05:55 PM

ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਇਲਾਕੇ ਚ ਸਮਾਜ ਸੇਵੀ ਕਾਰਜਾਂ ਲਈ ਜਾਣੀ ਜਾਂਦੀ ਡਾ ਅੰਬੇਡਕਰ ਚੈਰੀਟੇਬਲ ਸੋਸਾਇਟੀ ਰਜਿ ਬਖਲੌਰ ਦੇ ਸਹਿਯੋਗ ਨਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜੀਵਨ ਤੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ 30 ਅਗਸਤ ਨੂੰ ਸਰਕਾਰੀ ਹਾਈ ਸਕੂਲ ਬਖਲੌਰ ਵਿਖੇ ਪ੍ਰਸ਼ਨ ਪ੍ਰਤੀ ਯੋਗਤਾ ਕਰਵਾਈ ਜਾਵੇਗੀ ਜਾਣਕਾਰੀ ਦਿੰਦਿਆ ਸੋਸਾਇਟੀ ਦੇ ਪ੍ਰਧਾਨ ਰਾਮ ਪ੍ਰਕਾਸ਼ ਚੁੰਬਰ ਨੇ ਦੱਸਿਆ ਕਿ ਇਸ ਪ੍ਰਸ਼ਨ ਪ੍ਰਤੀ ਯੋਗਤਾ ਵਿੱਚ 100 ਤੋਂ ਜਿਆਦਾ ਬੱਚਿਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ ਤੇ ਸੋਸਾਇਟੀ ਵਲੋਂ ਇਨਾਂ ਬੱਚਿਆਂ ਨੂੰ ਪ੍ਰਸ਼ਨ ਪ੍ਰਤੀ ਯੋਗਤਾ ਲਈ 100 ਤੋਂ ਜਿਆਦਾ ਡਾ ਭੀਮ ਰਾਓ ਜੀ ਦੇ ਜੀਵਨ ਪੱਧਰ ਦੀਆਂ ਕਿਤਾਬਾਂ ਘਰ ਘਰ ਜਾਕੇ ਦਿਤੀਆ ਗਈਆ ਹਨ ਤਾਂ ਜੋ ਬੱਚਿਆਂ ਦੀ ਰੁਚੀ ਇਤਿਹਾਸ ਵੱਲ ਨੂੰ ਵੱਧਦੀ ਰਹੇ ਤੇ ਜੋ ਪ੍ਰਸ਼ਨ ਪ੍ਰਤੀ ਯੋਗਤਾ ਵਿੱਚ ਭਾਗ ਲੈਣ ਵਾਲੇ ਬੱਚੇ ਇਨਾਂ ਕਿਤਾਬਾਂ ਵਿੱਚੋ ਜਾਣਕਾਰੀ ਹਾਸਿਲ ਕਰ ਸਕਣ ਇਸ ਪ੍ਰਤੀ ਯੋਗਤਾ ਚ ਛੇਵੀਂ ਜਮਾਤ ਤੋਂ ਲੈਕੇ ਅੱਠਵੀਂ ਜਮਾਤ ਦੇ ਬੱਚਿਆਂ ਦੇ ਏ ਗਰੁੱਪ ਵਿਚ ਪਹਿਲੀ ਪੁਜੀਸ਼ਨ ਤੇ ਆਉਣ ਵਾਲੇ ਬੱਚੇ ਨੂੰ 2500 ਰੁਪਏ ,ਦੂਜੀ ਪੁਜੀਸ਼ਨ ਨੂੰ 15000 ਰੁਪਏ, ਤੀਜੀ ਪੁਜੀਸ਼ਨ ਨੂੰ 10-000 ਰੁਪਏ ਨਗਦ ਰਾਸ਼ੀ ਦਿਤੀ ਜਾਵੇਗੀ ਇਸੇ ਤਰਾਂ ਬੀ ਗਰੁੱਪ ਵਿਚ ਅੱਠਵੀ,ਨੌਵੀ ਤੇ ਬਾਰਵੀਂ ਜਮਾਤ ਦੇ ਬੱਚੇ ਪਹਿਲੀ ਪੁਜੀਸ਼ਨ ਨੂੰ 50000 ਰੁਪਏ,ਦੂਜੀ ਪੁਜੀਸ਼ਨ ਨੂੰ 20000ਰੁਪਏ ,ਤੀਜੀ ਪੁਜੀਸ਼ਨ ਨੂੰ 10-000 ਰੁਪਏ ਤੇ ਸੀ ਗਰੁੱਪ ਵਿਚ 12ਵੀਂ ਜਮਾਤ ਤੋਂ ਲੈਕੇ 40 ਸਾਲ ਤੱਕ ਹਿਸਾ ਲੈਣਗੇ ਤੇ ਪ੍ਰਤੀਯੋਗਤਾ ਚ ਪਹਿਲੀ ਪੁਜੀਸ਼ਨ ਨੂੰ 50000 ਰੁਪਏ, ਦੂਜੀ ਪੁਜੀਸ਼ਨ ਨੂੰ 20000 ਰੁਪਏ, ਤੀਜੀ ਪੁਜੀਸ਼ਨ ਨੂੰ 10000 ਰੁਪਏ ਨਗਦ ਰਾਸ਼ੀ ਦਿਤੀ ਜਾਵੇਗੀ ਉਨਾਂ ਦੱਸਿਆ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆ ਤੋ ਇਲਾਵਾ ਹਰੇਕ ਗਰੁੱਪ ਦੇ 85 ਜਣਿਆ ਨੂੰ ਇਕ ਹਜ਼ਾਰ ਰੁਪਏ ਨਗਦ ਦਿਤੇ ਜਾਣਗੇ। ਅਗਰ ਤਿੰਨ ਗਰੁੱਪਾਂ ਵਿੱਚੋ ਪਹਿਲੀਆਂ ਤਿੰਨ ਪੁਜੀਸ਼ਨਾਂ ਜਾਂ ਮੈਰਿਟ ਲਿਸਟ ਵਿੱਚ ਨਹੀ ਆਉਦਾ ਤਾਂ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਨੂੰ 500 ਰੁਪਏ ਨਗਦ ਦਿਤੇ ਜਾਣਗੇ ਇਸ ਮੌਕੇ ਜੋਗ ਰਾਜ, ਮੰਗਤ ਰਾਮ ਢੰਡਾ,ਲੈਕਚਰਾਰ ਮੱਖਣ ਬਖਲੋਰ, ਜਸਵਿੰਦਰ ਸਰੋਆ ,ਸਰਪੰਚ ਪੁਨੂੰ ਰਾਮ, ਸੰਦੀਪ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ

Posted By: Daily Suraj Bureau

Latest News