ਕਰਨਵੀਰ ਸਿੰਘ ਢਿੱਲੋਂ ਬਣ ਸਕਦੇ ਨੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ, ਸਿਆਸਤ 'ਚ ਉਲਟਫੇਰ ਹੋਣ ਦੀ ਸੰਭਾਵਨਾ Í

ਕਰਨਵੀਰ ਸਿੰਘ ਢਿੱਲੋਂ ਬਣ ਸਕਦੇ ਨੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ, ਸਿਆਸਤ 'ਚ ਉਲਟਫੇਰ ਹੋਣ ਦੀ ਸੰਭਾਵਨਾ Í

ਮਾਛੀਵਾੜਾ ਸਾਹਿਬ 22 ਜਨਵਰੀ (ਸੰਦੀਪ ਸ਼ਰਮਾ) ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ 'ਤੇ ਪੰਜਾਬ ਵਿਚ ਜਲਦ ਹੀ ਯੂਥ ਕਾਂਗਰਸ ਪਾਰਟੀ ਵਿਚ ਨਵੀਂ ਲੀਡਰਸ਼ਿਪ ਚੁਣਨ ਦਾ ਐਲਾਨ ਕਰਨ ਦਿੱਤਾ ਗਿਆ ਹੈ ਜਿਸ ਵਿਚ ਇਸ ਬਾਡੀ ਲਈ ਪਾਰਟੀ ਨੇ ਕਰੀਬ ਦੋ ਦਰਜਨ ਤੋਂ ਵੱਧ ਨੌਜ਼ਵਾਨ ਆਗੂਆਂ ਨੂੰ ਮੌਕਾ ਦੇਣ ਦੇ ਫੈਸਲਾ ਕੀਤਾ ਗਿਆ ਹੈ ਜਿਹੜੇ ਕਿ ਪਹਿਲਾਂ ਹੀ ਆਪੋ- ਆਪਣੇ ਇਲਾਕੇ ਵਿਚ ਚੋਣ ਯੁੱਧ ਜਿੱਤ ਕੇ ਆਪਣਾ ਲੋਹਾ ਮੰਨਵਾ ਚੁੱਕੇ ਹਨ ਇਸ ਨਾਲ ਪੰਜਾਬ ਦੀ ਸਿਆਸਤ ਵਿਚ ਉਲਟਫੇਰ ਹੋ ਸਕਦਾ ਹੈ ਸਾਇਦ ਇਸ ਦੇ ਚਲਦਿਆ ਹੀ ਸਮਰਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਦੀ ਸੰਭਾਵਨਾ ਕਾਂਗਰਸੀ ਸਫਾਂ 'ਚ ਪ੍ਰਗਟ ਹੋਣ ਲੱਗ ਪਈ ਹੈ । ਪਾਰਟੀ ਸੂਤਰਾਂ ਤੋਂ ਪ੍ਰਾਪਤ ਹੋਈ ਰਹੀ ਜਾਣਕਾਰੀ ਅਨੁਸਾਰ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਫਰਵਰੀ ਤੋਂ ਸ਼ੁਰੂ ਹੋ ਜਾਵੇਗੀ ਜਿਸ ਵਿੱਚ ਸੂਬੇ ਦੇ 35 ਸਾਲ ਤੋਂ ਘੱਟ ਉਮਰ ਦੇ ਨੌਜ਼ਵਾਨ ਆਪਣੀ ਵੋਟ ਆਨਲਾਈਨ ਪਾਉਣਗੇ ਇਸ ਦੌਰਾਨ ਹੀ ਸਾਰੀ ਲੀਡਰਸ਼ਿਪ ਦੀ ਚੋਂਣ ਕਰਕੇ ਆਗਾਮੀ ਪੰਜਾਬ ਵਿਧਾਨ ਸਭਾ 2027 ਦੇ ਚੋਂਣ ਯੁੱਧ ਦੀ ਤਿਆਰੀ ਵਿੱਢ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ । ਇਸ ਦੌਰਾਨ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰੀ ਹਾਈਕਮਾਨ ਦੀ ਸੋਚ ਅਨੁਸਾਰ ਵਿਧਾਨ ਸਭਾ ਚੋਣਾ ਵਿਚ 35% ਯੂਥ ਨੂੰ ਟਿਕਟਾਂ ਦੇ ਕੇ ਮੈਦਾਨ ਵਿਚ ਉਤਾਰਿਆ ਗਿਆ ਤਾਂ ਕਈ ਪੁਰਾਣੇ ਆਗੂਆਂ ਨੂੰ ਪਾਰਟੀ ਦੇ ਮਾਰਗ ਦਰਸ਼ਕ ਦੀ ਭੂਮਿਕਾ ਵਿਚ ਆ ਸਕਦੇ ਹਨ Í