ਸੰਤ ਸੀਚੇਵਾਲ ਵਲੋਂ ਡਿਜਿਟਲ ਐਕਸਰੇ ਮਸ਼ੀਨ ਦਾ ਰਸਮੀ ਉਦਘਾਟਨ
- ਫਗਵਾੜਾ
- (Asia/Kolkata)
ਫਗਵਾੜਾ (ਅਸ਼ੋਕ ਸ਼ਰਮਾ) ਜ਼ਿਲ੍ਹਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਡਿਜਿਟਲ ਐਕਸਰੇ ਮਸ਼ੀਨ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਹਸਪਤਾਲ ਪਹੁੰਚਣ 'ਤੇ ਸਿਵਲ ਸਰਜਨ ਕਪੂਰਥਲਾ ਡਾ.ਸੰਜੀਵ ਭਗਤ,ਐਸ.ਡੀ.ਐਮ ਡਾ.ਇਰਵਿਨ ਕੌਰ ਵਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਨਿਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਵਲੋਂ ਡਿਜਿਟਲ ਐਕਸਰੇ ਮਸ਼ੀਨ ਦੀ ਮੰਗ ਕੀਤੀ ਗਈ ਸੀ ਜੋ ਉਨ੍ਹਾਂ ਵਲੋਂ ਐਮ.ਪੀ ਫੰਡ ਵਿਚੋਂ ਮਹੱਈਆ ਕਰਵਾ ਦਿੱਤੀ ਗਈ ਸੀ। ਅੱਜ ਉਹ ਇਸ ਮਸ਼ੀਨ ਦਾ ਰਸਮੀ ਤੌਰ 'ਤੇ ਉਦਘਾਟਨ ਕਰਨ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਆਏ ਹਨ। ਸੰਤ ਸੀਚੇਵਾਲ ਜੀ ਨੇ ਕਿਹਾ ਕਿ ਉਹ ਲੋਕਾਂ ਨਾ ਜੁੜੇ ਮੁੱਦਿਆਂ ਖਾਸ ਤੌਰ 'ਤੇ ਸਿਹਤ ਸਹੂਲਤਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਾਜ਼ੋ ਸਾਮਾਨ ਤੇ ਇਕਿਊਪੈਟਾਂ ਦੀ ਕਿਸੇ ਵੀ ਸਿਹਤ ਸੰਸਥਾ ਨੂੰ ਕਮੀਂ ਨਹੀਂ ਆਉਣ ਦੇਣਗੇ। ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਹਰ ਵਰਗ ਲਈ ਦਸ ਲੱਖ ਤੱਕ ਦਾ ਮੁਫ਼ਤ ਇਲਾਜ ਦੇਣ ਦੇ ਮਨੋਰਥ ਨਾਲ ਇਹ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।ਇਸ ਸਕੀਮ ਦੇ ਸ਼ੁਰੂ ਹੋਣ ਨਾਲ ਹਰ ਵਰਗ ਦੇ ਲੋਕ ਇਸ ਦੇ ਲਾਭਪਾਤਰੀ ਬਣਨਗੇ। ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਇਹ ਡਿਜਿਟਲ ਮਸ਼ੀਨ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਲੋਕ ਇਸ ਦਾ ਲਾਭ ਉਠਾ ਰਹੇ ਹਨ। ਇਸ ਮੌਕੇ ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੀ ਹਰ ਸਿਹਤ ਸਕੀਮ ਨੂੰ ਜਨ ਜਨ ਤੱਕ ਪਹੁੰਚਣ ਵਿਚ ਕਿਸੇ ਤਰ੍ਹਾਂ ਦੀ ਕਮੀਂ ਨਹੀਂ ਛੱਡਣਗੇ। ਇਸ ਮੌਕੇ ਏ.ਸੀ.ਐਸ.ਡਾ.ਅੰਨੂ ਸ਼ਰਮਾ, ਡੀ.ਐਫ.ਪੀ.ਓ.ਡਾ.ਰਵਜੀਤ ਸਿੰਘ,ਡੀ.ਡੀ.ਐਚ.ੳ ਡਾ.ਮੋਨਿੰਦਰ ਕੌਰ, ਡੀ.ਐਮ.ਸੀ ਡਾ.ਸੰਦੀਪ ਭੋਲਾ,ਡੀ.ਆਈ.ਓ.ਡਾ.ਰਣਦੀਪ ਸਿੰਘ,ਐਸ. ਐਮ.ਓ.ਡਾ.ਪਰਮਿੰਦਰ ਕੌਰ,ਪੀ.ਏ.ਪਾਲ ਸਿੰਘ ਨੌਲੀ,ਡੀ.ਐਸ.ਪੀ ਡਾ. ਸੀਤਲ ਸਿੰਘ,ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀ.ਸੀ.ਸੀ.ਜੋਤੀ ਅਨੰਦ।
Leave a Reply