27ਵੀਂ ਦੋ ਰੋਜ਼ਾ ਐਥਲੈਟਿਕ ਮੀਟ ਪਹਿਲੇ ਦਿਨ ਖਿਡਾਰੀਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ

27ਵੀਂ ਦੋ ਰੋਜ਼ਾ ਐਥਲੈਟਿਕ ਮੀਟ ਪਹਿਲੇ ਦਿਨ ਖਿਡਾਰੀਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ

(ਜਗਸੀਰ ਸਿੰਘ)- ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਨੇ ਇੰਦਰ ਕੁਮਾਰ ਗੁਜਰਾਲ ਪੀ.ਟੀ ਯੂ- ਕਪੂਰਥਲਾ ਵੱਲੋਂ 27ਵੀਂ ਦੋ ਰੋਜ਼ਾ ਐਥਲੈਟਿਕ ਮੀਟ 12 ਮਾਰਚ ਨੂੰ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬੜੇ ਉਤਸ਼ਾਹ ਸਹਿਤ ਕਰਵਾਈ ਗਈ। ਜਿਸ ਵਿੱਚ 26 ਕਾਲਜਾਂ ਦੇ ਲਗਭਗ 400 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਸੁਸ਼ੀਲ ਮਿੱਤਲ ਵੀ.ਸੀ (ਆਈ. ਕੇ .ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ -ਕਪੂਰਥਲਾ ) ਉਚੇਚੇ ਤੌਰ 'ਤੇ ਪਹੁੰਚੇ। ਐਥਲੈਟਿਕ ਮੀਟ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਸ਼ੁਰੂ ਹੋਈ। ਇਸ ਉਪਰੰਤ ਵੀ .ਸੀ ਸ੍ਰੀ ਸੁਸ਼ੀਲ ਮਿੱਤਲ ,ਡਾ ਪ੍ਰਵੀਨ ਬਾਂਸਲ ਡੀਨ ਰਿਸਰਚ ਐਂਡ ਡਿਵੈਲਪਮੈਂਟ (ਆਈ ਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ) ਤੋਂ ਐਥਲੈਟਿਕ ਮੀਟ ਦੀ ਓਪਨਿੰਗ ਕਰਵਾਈ ਗਈ। ਭਾਸ਼ਣ ਦੌਰਾਨ ਆਪਣੇ ਖੂਬਸੂਰਤ ਲਫ਼ਜ਼ਾਂ ਵਿਚ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਨੇ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਆਖਿਆ ਅਤੇ ਨਾਲ ਹੀ ਅਕਾਲ ਕਾਲਜ ਕੌਂਸਲ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਅਤੇ ਅਕਾਲ ਡਿਗਰੀ ਕਾਲਜ ਦੇ ਪਹਿਲੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੇ ਬਾਰੇ ਚੀਫ਼ ਗੈਸਟ ਅਤੇ ਬੱਚਿਆਂ ਨਾਲ ਜਾਣਕਾਰੀ ਨੂੰ ਸਾਂਝਿਆਂ ਕੀਤਾ। ਉਹਨਾਂ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਵੀ.ਸੀ ਸਾਹਬ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸ੍ਰੀ ਸੁਸ਼ੀਲ ਮਿੱਤਲ ਹੁਰਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਜੂਕੇਸ਼ਨ ਅਤੇ ਸਪੋਰਟਸ ਪ੍ਰਤੀ ਜੋ ਸਮਰਪਣ ਅਤੇ ਜ਼ਜਬਾ ਉਹਨਾ ਨੇ ਮਸਤੂਆਣਾ ਸਾਹਿਬ ਦੀ ਧਰਤੀ 'ਤੇ ਵੇਖਿਆ ਉਹ ਅੱਜ ਤੱਕ ਕਿਸੇ ਹੋਰ ਕਾਲਜ ਵਿੱਚ ਨਹੀਂ ਦੇਖਿਆ। ਉਹਨਾਂ ਕਿਹਾ ਕਿ ਵਧੀਆ ਐਜੂਕੇਸ਼ਨ ਅਸੀਂ ਕਲਾਸ ਰੂਮ ਵਿੱਚ ਬੱਚਿਆਂ ਨੂੰ ਦੇ ਸਕਦੇ ਹਾਂ ਪਰ ਖੇਡਾਂ ਪ੍ਰਤੀ ਜਗਿਆਸਾ ਅਸੀਂ ਬੱਚਿਆਂ ਵਿੱਚ ਸਿਰਫ਼ ਗਰਾਉਂਡ ਵਿੱਚ ਲਿਜਾ ਕੇ ਹੀ ਪੈਦਾ ਕਰ ਸਕਦੇ ਹਾਂ। ਨਾਲ ਹੀ ਉਹਨਾਂ ਕਿਹਾ ਕਿ ਆਈ ਕੇ ਗੁਜਰਾਲ ਨਾਲ ਤਕਰੀਬਨ ਇੱਕ ਲੱਖ ਬੱਚਾ ਜੁੜਿਆ ਹੋਇਆ ਹੈ ਸੋ ਸਾਰੇ ਹੀ ਬੱਚਿਆਂ ਨੂੰ ਵੱਧ ਚੜ੍ਹ ਕੇ ਸਪੋਰਟਸ ਵਿੱਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਜੋਕੀ ਨੋਜਵਾਨੀ ਡਰੱਗਜ਼ ਵਰਗੇ ਨਸ਼ਿਆਂ ਤੋਂ ਦੂਰ ਰਹੇ। ਉਹਨਾ ਨਾਲ ਹੀ ਸ ਜਸਵੰਤ ਸਿੰਘ ਖਹਿਰਾ ਅਤੇ ਸਮੁੱਚੀ ਮੈਨੇਜਮੈਂਟ ਨੂੰ ਵਧੀਆ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਪਹਿਲੇ ਦਿਨ ਖਿਡਾਰੀਆਂ ਵੱਲੋਂ ਐਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

 1500 ਮੀਟਰ (ਮੈਨ) ਵਿਚੋਂ ਕਰਿਸ਼ ਠਾਕੁਰ (ਸੀ ਈ ਸੀ -ਸੀ ਜੀ ਸੀ ਲਾਂਡਰਾਂ) ਪਹਿਲੀ ਪੁਜੀਸ਼ਨ , ਦੂਸਰੀ ਪੁਜੀਸ਼ਨ ਗੁਰਤੇਜ ਸਿੰਘ ਭਾਈ ਗੁਰਦਾਸ ਸੰਗਰੂਰ,ਤੀਸਰੀ ਪੁਜੀਸ਼ਨ ਦਿਲਪ੍ਰੀਤ ਸਿੰਘ (ਜੀ ਟੀ ਬੀ ਆਈ ਐਮ ਟੀ ਦਾਖਾ) ਨੇ ਹਾਸਿਲ ਕੀਤੀ,15 00 ਮੀਟਰ (ਵੂਮੈਨ) ਵਿੱਚੋ ਪਹਿਲੀ ਪੁਜੀਸ਼ਨ ਖੁਸ਼ਬੂ (ਸਕੂਲ ਆਫ਼ ਬਿਜ਼ਨਸ ਜਨੇੜੀ), ਟਰਿਪਲ ਜੰਪ (ਵੂਮੈਨ) ਵਿਚੋਂ ਪ੍ਰਭਸਿਮਰਨ ਕੌਰ ਪਹਿਲੀ ਪੁਜੀਸ਼ਨ , ਦੂਸਰੀ ਪੁਜੀਸ਼ਨ ਅਨੀਤਾ ਨੇ ਹਾਸਿਲ ਕੀਤੀ। ਡਿਸਕਸ ਥਰੋ (ਮੈਨ) ਵਿੱਚੋਂ ਰਿਸ਼ਵ ਗੋਇਲ ਨੇ ਪਹਿਲੀ ਪੁਜੀਸ਼ਨ , ਦੂਸਰੀ ਵੰਸ਼ ਪ੍ਰਤਾਪ ਸਿੰਘ , ਤੀਸਰੀ ਪੁਜੀਸ਼ਨ ਹਰਪ੍ਰੀਤ ਸਿੰਘ ਨੇ ਹਾਸਲ ਕੀਤੀ। ਅੱਜ ਦੀ ਇਸ ਐਥਲੈਟਿਕ ਮੀਟ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਅਕਾਲ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ, ਸੀਨੀਅਰ ਕੌਂਸਲ ਮੈਂਬਰ ਸ ਸਿਆਸਤ ਸਿੰਘ ਗਿੱਲ,ਸ ਮਨਜੀਤ ਸਿੰਘ ਬਾਲੀਆਂ, ਸ ਗਮਦੂਰ ਸਿੰਘ, ਸ ਗੁਰਜੰਟ ਸਿੰਘ ਦੁੱਗਾਂ,ਸ ਰੂਪ ਸਿੰਘ ਸੇ਼ਰੋ, ਪ੍ਰਿੰਸੀਪਲ ਡਾ ਗੀਤਾ ਠਾਕੁਰ ਫਿਜ਼ੀਕਲ ਕਾਲਜ , ਪ੍ਰਿੰਸੀਪਲ ਡਾ ਸੁਖਦੀਪ ਕੌਰ ਬੀ ਐਡ ਕਾਲਜ , ਪ੍ਰਿੰਸੀਪਲ ਡਾ ਵਿਜੇ ਪਲਾਹਾ (ਸੰਤ ਅਤਰ ਸਿੰਘ ਅਕਾਲ ਅਕੈਡਮੀ), ਪ੍ਰਿੰਸੀਪਲ ਡਾ ਜਸਪਾਲ ਸਿੰਘ (ਡੀ ਫਾਰਮੇਸੀ), ਪ੍ਰਿੰਸੀਪਲ ਰਮਨ ਮਿੱਤਲ ( ਬੀ ਫਾਰਮੇਸੀ), ਡਾਇਰੈਕਟਰ ਡਾ ਜਤਿੰਦਰ ਦੇਵ, ਡਾਇਰੈਕਟਰ ਡਾ.ਨਿਰਪਜੀਤ ਸਿੰਘ, ਸ੍ਰੀ ਸੁਮੀਰ ਸ਼ਰਮਾ, ਸ ਜਗਜੀਤ ਸਿੰਘ ਭੁੱਲਰ, ਸ ਭੁਪਿੰਦਰ ਸਿੰਘ, ਦਿਨੇਸ਼ ਕੁਮਾਰ, ਡਾ ਹਰਵਿੰਦਰ ਸਿੰਘ ਵਿਰਕ, ਸ ਕੁਲਦੀਪ ਸਿੰਘ (ਆਬਜ਼ਰਵਰ ਪੀ ਟੀ ਯੂ), ਸਬ ਇੰਸਪੈਕਟਰ ਸ ਸ਼ਮਸ਼ੇਰ ਸਿੰਘ, ਡਾਇਰੈਕਟਰ ਟੈਕਨੀਕਲ ਐਂਡ ਰੈਵਨਿਓ), ਸ ਸੁਖਮਿੰਦਰ ਸਿੰਘ ਭੱਠਲ ,ਪ੍ਰੋ ਰਣਧੀਰ ਸ਼ਰਮਾ, ਪ੍ਰੋ ਸੋਹਣਦੀਪ ਸਿੰਘ ਜੁਗਨੂੰ , ਸ ਸੁਖਵਿੰਦਰ ਸਿੰਘ ਮਾਨ ਅਤੇ ਸਮੂਹ ਮੈਨੇਜਮੈਂਟ ਅਤੇ ਸਟਾਫ ਮੈਬਰ ਮੌਜੂਦ ਸਨ, ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਸਪੋਰਟਸ ਆਰਗਨਾਇਜ਼ਰ ਸੈਕਟਰੀ ਪ੍ਰੋ. ਅਮਨਦੀਪ ਕੌਰ (ਬੀ ਫਾਰਮੇਸੀ)ਦੁਆਰਾ ਬਾਖੂਬੀ ਨਿਭਾਈ ਗਈ।