ਬ੍ਰਾਹਮਣ ਸਮਾਜ ਵੱਲੋਂ ਡਾ.ਏ.ਪੀ. ਸ਼ਰਮਾ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
- ਸੰਗਰੂਰ
- (Asia/Kolkata)
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਸਿੰਘ )- ਡਾ. ਏ.ਪੀ. ਸ਼ਰਮਾ ਦੀ ਮਾਤਾ ਜੀ ਦੇ ਬੇਵਕਤੀ ਦੇਹਾਂਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਬ੍ਰਾਹਮਣ ਸਮਾਜ ਦੇ ਮੈਂਬਰਾਂ ਵੱਲੋਂ ਡਾ. ਏ.ਪੀ. ਸ਼ਰਮਾ ਦੇ ਨਿਵਾਸ ਸਥਾਨ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚ ਕਰਕੇ ਡੂੰਘੀ ਸ਼ੋਕ ਸੰਵੇਦਨਾਵਾਂ ਪ੍ਰਗਟ ਕੀਤੀਆਂ ਗਈਆਂ। ਇਸ ਦੌਰਾਨ ਸਮਾਜ ਦੇ ਮੈਂਬਰਾਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਲਈ ਪਰਮਾਤਮਾ ਤੋਂ ਹੌਸਲਾ ਅਤੇ ਤਾਕਤ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਿੰਸੀਪਲ ਵਿਕਰਮ ਸ਼ਰਮਾ ਵੱਲੋਂ ਵੀ ਸ਼ੋਕ ਸੰਵੇਦਨਾ ਪ੍ਰਗਟ ਕੀਤੀ ਗਈ ਅਤੇ ਕਿਹਾ ਗਿਆ ਕਿ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਣਾ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਥਾਂ ਅਤੇ ਡਾ. ਏ.ਪੀ. ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਬਖ਼ਸ਼ਿਆ ਜਾਵੇ।
Leave a Reply