ਵਾਤਾਵਰਣ ਸੰਭਾਲ ਅਧੀਨ ਸ਼ਤਾਬਦੀ ਸਮਾਰੋਹ ਸਬੰਧੀ ਮੀਟਿੰਗ 28 ਫਰਵਰੀ ਨੂੰ
- ਸੰਗਰੂਰ
- (Asia/Kolkata)
( ਜਗਸੀਰ ਲੌਂਗੋਵਾਲ)-ਪਿੰਗਲਵਾੜਾ ਦੇ ਬਾਨੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਵਾਤਾਵਰਣ ਦੀ ਸੰਭਾਲ ਲਈ 1927 ਵਿੱਚ ਆਰੰਭ ਕੀਤੀ ਮੁਹਿੰਮ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਡਾ ਇੰਦਰਜੀਤ ਕੌਰ ਮੁੱਖ ਸੇਵਾਦਾਰ ਦੀ ਅਗਵਾਈ ਵਿੱਚ, ਵਾਤਾਵਰਣ ਸੰਭਾਲ ਸ਼ਤਾਬਦੀ ਦੇ ਰੂਪ ਵਿੱਚ (1927-2027) ਮਨਾਉਣ ਹਿਤ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਣੀ ਹੈ। ਸੰਗਰੂਰ ਸ਼ਾਖਾ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਅਤੇ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਨ ਦੱਸਿਆ ਕਿ ਇਸ ਮੰਤਵ ਲਈ 28 ਫਰਵਰੀ ਸ਼ਨਿੱਚਰਵਾਰ ਸ਼ਾਮ 4 ਵਜੇ ਇੱਕ ਵਿਸ਼ੇਸ਼ ਮੀਟਿੰਗ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਰੱਖੀ ਗਈ ਹੈ। ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਨੇ ਦੱਸਿਆ ਕਿ ਇਸ ਮੌਕੇ ਵਾਤਾਵਰਣ ਪ੍ਰੇਮੀਆਂ , ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਡਾ: ਇੰਦਰਜੀਤ ਕੌਰ ਜੀ ਸ਼ਤਾਬਦੀ ਸਮਾਰੋਹ ਸਬੰਧੀ ਸਾਰਾ ਸਾਲ ਚੱਲਣ ਵਾਲੇ ਵੱਖ ਵੱਖ ਪ੍ਰੋਗਰਾਮਾਂ, ਵਿਚਾਰ ਗੋਸ਼ਟੀਆਂ, ਪ੍ਰਦਰਸ਼ਨੀਆਂ ਅਤੇ ਸਮਾਜ ਨੂੰ ਸੰਦੇਸ਼ ਦੇਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਵੱਖ ਵੱਖ ਸੁਝਾਵਾਂ ਦੀ ਰੌਸ਼ਨੀ ਵਿੱਚ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸ਼ਾਖਾ ਪ੍ਬੰਧਕੀ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਬਲਵੰਤ ਸਿੰਘ, ਜ਼ਰਨੈਲ ਸਿੰਘ ਅਕੋਈ, ਪ੍ਰਿੰਸੀਪਲ ਡਾ ਇਕਬਾਲ ਸਿੰਘ ਸਕਰੌਦੀ, ਗੁਰਮੇਲ ਸਿੰਘ ਸਿੱਧੂ, ਰਾਜੇਸ਼ ਗਰਗ ਆਦਿ ਹਾਜ਼ਰ ਸਨ।
Leave a Reply